
ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਫਿਰ ਵਧਦਾ ਦਿਖਾਈ ਦੇ ਰਿਹਾ ਹੈ...
ਮੁੰਬਈ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਫਿਰ ਵਧਦਾ ਦਿਖਾਈ ਦੇ ਰਿਹਾ ਹੈ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੈ। ਮਹਾਰਾਸ਼ਟ ਦੇ ਬਜਾਰਾਂ ਵਿਚ ਜਿੱਥੇ ਲੋਕ ਲਾਪਰਵਾਹੀ ਵਰਤਦੇ ਦਿਖਾਈ ਦੇ ਰਹੇ ਹਨ ਤਾਂ ਉਥੇ ਹੀ ਕੋਵਿਡ ਸੈਂਟਰ ਤੋਂ ਵੀ ਸ਼ਿਕਾਇਤ ਸਾਹਮਣੇ ਆ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਨਾਗਪੁਰ ਵਿਚ 15 ਤੋਂ 21 ਮਾਰਚ ਤੱਕ ਲਾਕਡਾਉਨ ਦਾ ਐਲਾਨ ਤਕ ਕਰ ਦਿੱਤਾ ਹੈ।
CORONA
ਇਸਦੇ ਬਾਵਜੂਦ ਬਜਾਰਾਂ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਦਿਖਾਈ ਦੇ ਰਹੇ ਹਨ। ਮਹਾਰਾਸ਼ਟਰ ਵਿਚ ਕੋਰੋਨਾ ਮਹਾਂਮਾਰੀ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਨਾਗਪੁਰ ਦੀ ਸਿਤਾਬੁਲਦੀ ਮੇਨ ਰੋਡ ਉਤੇ ਸ਼ੁਕਰਵਾਰ ਦੀ ਸ਼ਾਮ ਜਿੱਥੇ ਸੈਕੜੇ ਲੋਕਾਂ ਨੂੰ ਹਜੂਮ ਦਿਖਿਆ ਤਾਂ ਉਥੇ ਹੀ ਸ਼ਨੀਵਾਰ ਨੂੰ ਸਵੇਰੇ ਕਾਟਨ ਮਾਰਕਿਟ ਵਿਚ ਵੀ ਲੋਕਾਂ ਦਾ ਭਾਰੀ ਇਕੱਠ ਦਿਖਾਈ ਦਿੱਤਾ।
Corona infection
ਸੜਕ ਕੰਢੇ ਦੀਆਂ ਦੁਕਾਨਾਂ ਉਤੇ ਲੋਕ ਜਮਕੇ ਖਰੀਦਦਾਰੀ ਕਰਦੇ ਹੋਏ ਦਿਖਾਈ ਦਿੱਤੇ। ਬਜਾਰ ਵਿਚ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੂੰ ਛੱਡ ਕੇ ਤਾਂ ਬਜਾਰ ਵਿਚ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸੀ। ਉਥੇ ਹੀ ਮਹਾਰਾਸ਼ਟਰ ਦੇ ਸ਼ੇਗਾਂਓ ਵਿਚ ਕੋਰੋਨਾ ਕੋਰੋਨਾ ਨਾਲ ਪੀੜਿਤ ਮਰੀਜਾਂ ਕੋਵਿਡ ਕੇਅਰ ਸੈਂਟਰ ਤੋਂ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਮਰੀਜਾਂ ਦਾ ਆਰੋਪ ਹੈ ਕਿ ਉਨ੍ਹਾਂ ਨੂੰ ਦੁਪਿਹਰ ਦੋ ਵਜੇ ਤੱਕ ਖਾਣਾ ਨਹੀਂ ਦਿੱਤਾ ਗਿਆ ਸੀ।
Corona Varus
ਪ੍ਰਦਰਸ਼ਨ ਕਰ ਰਹੇ ਮਰੀਜਾਂ ਨੇ ਕਿਹਾ ਕਿ ਕੋਵਿਡ ਸੈਂਟਰ ਵਿਚ ਘਰ ਤੋਂ ਖਾਣਾ ਲਿਆਉਣ ਦਾ ਹੁਕਮ ਨਹੀਂ ਹੈ ਤੇ ਸੈਂਟਰ ਵਿਚ ਖਾਣਾ ਉਨ੍ਹਾਂ ਨੂੰ ਕਾਫੀ ਦੇਰ ਤੋਂ ਦਿੱਤਾ ਜਾਂਦਾ ਹੈ। ਬੁਲਢਾਣਾ ਜ਼ਿਲ੍ਹਾ ਦ ਮੁੱਖ ਅਧਿਕਾਰੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਖਾਣਾ ਬਣਾਉਣ ਵਾਲਿਆਂ ਦੇ ਸਲੰਡਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸਦੀ ਵਜ੍ਹਾ ਤੋਂ ਖਾਣਾ ਦੇਣ ਵਿਚ ਦੇਰ ਹੋ ਗਈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਜਾਣਕਾਰੀ ਦੇ ਲਈ ਮਾਮਲੇ ਵਿਚ ਪੁਛਗਿਛ ਕਰ ਰਹੇ ਹਨ।