
ਗੁਲਮਰਗ ਅਤੇ ਬਾਰਾਮੂਲਾ ਸ਼ਹਿਰਾਂ ’ਚ ਵੀ ਬਰਫ਼ਬਾਰੀ ਹੋਈ ਹੈ।
ਸ਼੍ਰੀਨਗਰ: ਕਸ਼ਮੀਰ ਦੇ ਕਈ ਹਿੱਸਿਆਂ ’ਚ ਮੁੜ ਬਰਫ਼ਬਾਰੀ ਹੋਈ ਹੈ ਜਦਕਿ ਘਾਟੀ ਦੇ ਬਾਕੀ ਹਿੱਸਿਆਂ ’ਚ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਮੱਧਮ ਤੋਂ ਮੋਹਲੇਧਾਰ ਮੀਂਹ ਪਿਆ। ਅਧਿਕਾਰੀਆਂ ਨੇ ਦਸਿਆ ਕਿ ਗੁਲਮਰਗ, ਕੇਰਨ ਅਤੇ ਮਾਛਿਲ ਸਣੇ ਕਸ਼ਮੀਰ ਦੇ ਉੱਪਰੀ ਹਿੱਸਿਆਂ ’ਚ ਵੀਰਵਾਰ ਰਾਤ ਤੋਂ ਬਰਫ਼ਬਾਰੀ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਨਾਹ ਅਤੇ ਕੇਰਨ ਇਲਾਕਿਆਂ ’ਚ ਢਾਈ ਫ਼ੁਟ ਬਰਫ਼ ਪਈ ਜਦਕਿ ਮਾਛਿਲ ’ਚ 2 ਫ਼ੁਟ ਬਰਫ਼ਬਾਰੀ ਹੋਈ ਹੈ। ਗੁਲਮਰਗ ਅਤੇ ਬਾਰਾਮੂਲਾ ਸ਼ਹਿਰਾਂ ’ਚ ਵੀ ਬਰਫ਼ਬਾਰੀ ਹੋਈ ਹੈ।
snowfalls Kashmir
ਘਾਟੀ ਦੇ ਬਾਕੀ ਹਿੱਸਿਆਂ ’ਚ ਮੰਗਲਵਾਰ ਸ਼ਾਮ ਤੋਂ ਹੀ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਕਸ਼ਮੀਰ ਦੇ ਉੱਪਰੀ ਹਿੱਸਿਆਂ ’ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਮੁੜ ਤੋਂ ਸੀਤ ਲਹਿਰ ਸ਼ੁਰੂ ਹੋ ਗਈ ਹੈ ਅਤੇ ਤਾਪਮਾਨ ਆਮ ਤੋਂ 7 ਡਿਗਰੀ ਸੈਲਸੀਅਸ ਹੇਠਾਂ ਚੱਲਾ ਗਿਆ ਹੈ।
Snowfall
ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼੍ਰੀਨਗਰ ’ਚ ਵੱਧ ਤੋਂ ਵੱਧ ਤਾਪਮਾਨ 8.2 ਡਿਗਰੀ ਸੈਲਸੀਅਸ ਮਾਪਿਆ ਗਿਆ, ਜੋ ਆਮ ਤੋਂ 6 ਡਿਗਰੀ ਸੈਲਸੀਅਸ ਘੱਟ ਹੈ। ਅਧਿਕਾਰੀ ਨੇ ਦਸਿਆ ਕਿ ਹੋਰ ਮੌਸਮ ਸਟੇਸ਼ਨਾਂ ’ਤੇ ਵੀ ਵੱਧ ਤੋਂ ਵੱਧ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।