
ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੀ ਇਕ ਕੋਚ ਡੱਬੇ ਵਿਚ ਸ਼ਨੀਵਾਰ...
ਨਵੀਂ ਦਿੱਲੀ: ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੀ ਇਕ ਕੋਚ ਡੱਬੇ ਵਿਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਹੜਕੰਪ ਮਚ ਗਿਆ ਹੈ। ਹਾਲਾਂਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਤਰਾਖੰਡ ਦੇ ਪੁਲਿਸ ਕਮਿਸ਼ਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਵੀ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੀ ਇਕ ਕੋਚ ਵਿਚ ਕਾਸਰੋਂ ਚ ਅੱਗ ਲੱਗ ਗਈ।
Train
ਹਾਲਾਂਕਿ ਘਟਨਾ ਵਿਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਤੇ ਕੋਚ ਨੂੰ ਹੋਰ ਡੱਬਿਆਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਟ੍ਰੇਨ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ। ਸ਼ਤਾਬਦੀ ਐਕਸਪ੍ਰੈਸ ਦੇਹਰਾਦੂਨ ਸਟੇਸ਼ਨ ਉਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡੱਬੇ ਵਿਚ 30 ਤੋਂ ਜ਼ਿਆਦਾ ਲੋਕ ਸਵਾਰ ਸਨ ਇਹ ਘਟਨਾ ਅੱਜ ਦੁਪਹਿਰ 12.20 ਤੇ ਹੋਈ ਦੱਸੀ ਜਾ ਰਹੀ ਹੈ।
ਕੋਚ ਸੀ-4 ਨੂੰ ਖਾਲੀ ਕਰਾਇਆ ਗਿਆ
train
ਲੋਕੋ ਪਾਇਲਟ ਨੇ ਅੱਗੇ ਵਧਣ ਤੋਂ ਪਹਿਲਾਂ ਹੀ ਐਮਰਜੈਂਸੀ ਬ੍ਰੇਕ ਲਗਾਉਣ ਦਾ ਕੰਮ ਕੀਤਾ ਅਤੇ ਟ੍ਰੇਨ ਜੰਗਲ ਵਿਚ ਹੀ ਰੋਕ ਦਿੱਤੀ ਗਈ। ਤਤਕਾਲ ਕੋਚ ਸੀ-4 ਨੂੰ ਖਾਲੀ ਕਰਾਉਣ ਦਾ ਕੰਮ ਕੀਤਾ ਗਿਆ। ਕੋਚ ਨੂੰ ਟ੍ਰੇਨ ਤੋਂ ਵੱਖ ਕਰਕੇ ਹੋਰ ਕੋਚਾਂ ਨੂੰ ਸੁਰੱਖਿਤ ਬਚਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਚ ਸੀ-4 ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਹੈ। ਕੋਚ ਦੇ ਸਾਰੇ ਯਾਤਰੀਆਂ ਨੂੰ ਦੂਜੇ ਕੋਚਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਅਤੇ ਟ੍ਰੇਨ ਦੇਹਰਾਦੂਨ ਦੇ ਲਈ ਰਵਾਨਾ ਹੋ ਗਈ।