
ਅਮਰੀਕਾ ਨੇ ਈਰਾਨ 'ਤੇ ਲਗਾਇਆ ਹਮਲੇ ਦਾ ਦੋਸ਼
ਬਗਦਾਦ - ਇਰਾਕ ਦੇ ਉੱਤਰੀ ਸ਼ਹਿਰ ਇਰਬਿਲ ਵਿਚ ਐਤਵਾਰ ਨੂੰ ਘੱਟੋ-ਘੱਟ 12 ਮਿਜ਼ਾਈਲਾਂ ਅਮਰੀਕੀ ਵਣਜ ਦੂਤਘਰ'ਤੇ ਦਾਗੀਆਂ ਗਈਆਂ। ਜਾਣਕਾਰੀ ਮੁਤਾਬਕ ਦੂਤਾਵਾਸ 'ਚ ਭਾਰੀ ਤਬਾਹੀ ਹੋਈ ਹੈ ਅਤੇ ਅੱਗ ਫੈਲ ਚੁੱਕੀ ਹੈ। ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਇਹ ਮਿਜ਼ਾਈਲਾਂ ਗੁਆਂਢੀ ਦੇਸ਼ ਈਰਾਨ ਤੋਂ ਸ਼ਹਿਰ 'ਚ ਦਾਗੀਆਂ ਗਈਆਂ ਹਨ। ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਿਜ਼ਾਈਲਾਂ ਅਮਰੀਕੀ ਵਣਜ ਦੂਤਘਰ 'ਤੇ ਦਾਗੀਆਂ। ਇਸ ਦੇ ਨਾਲ ਹੀ ਅਮਰੀਕਾ ਦਾ ਦਾਅਵਾ ਹੈ ਕਿ ਇਸ ਹਮਲੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਹੋਇਆ ਹੈ।
US embassy in Iraq attacked with 12 ballistic missiles
ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਮਲੇ 'ਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਅੱਧੀ ਰਾਤ ਨੂੰ ਹੋਏ ਹਮਲੇ 'ਚ ਦੂਤਾਵਾਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਇਰਾਕੀ ਸਰਕਾਰ ਅਤੇ ਕੁਰਦ ਖੇਤਰੀ ਸਰਕਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ "ਇਰਾਕੀ ਪ੍ਰਭੂਸੱਤਾ ਵਿਰੁੱਧ ਅਪਮਾਨਜਨਕ ਹਮਲੇ ਅਤੇ ਹਿੰਸਾ ਦੇ ਪ੍ਰਦਰਸ਼ਨ" ਦੀ ਨਿੰਦਾ ਕੀਤੀ ਹੈ। ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸੀਰੀਆ ਦੇ ਦਮਿਸ਼ਕ ਨੇੜੇ ਇਜ਼ਰਾਈਲੀ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ।
US embassy in Iraq attacked with 12 ballistic missiles
ਦੱਸ ਦਈਏ ਕਿ ਉਸ ਹਮਲੇ ਵਿਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਦੋ ਮੈਂਬਰ ਮਾਰੇ ਗਏ ਸਨ ਅਤੇ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਉਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਬਦਲਾ ਲੈਣ ਦੀ ਗੱਲ ਕੀਤੀ ਸੀ। ਅਮਰੀਕੀ ਵਣਜ ਦੂਤਘਰ ਦੇ ਨੇੜੇ ਸਥਿਤ ਇੱਕ ਸੈਟੇਲਾਈਟ ਪ੍ਰਸਾਰਣ ਚੈਨਲ ਕੁਰਦਿਸਤਾਨ 24 ਨੇ ਵੀ ਹਮਲੇ ਤੋਂ ਤੁਰੰਤ ਬਾਅਦ ਇੱਕ ਦ੍ਰਿਸ਼ ਦਿਖਾਇਆ, ਜਿਸ ਵਿਚ ਸਟੂਡੀਓ ਦੇ ਫਰਸ਼ 'ਤੇ ਟੁੱਟੇ ਹੋਏ ਸ਼ੀਸ਼ੇ ਅਤੇ ਮਲਬਾ ਸਾਫ਼ ਦਿਖਾਈ ਦੇ ਰਿਹਾ ਸੀ। ਇਰਾਕ ਵਿਚ ਅਮਰੀਕਾ ਦੀ ਮੌਜੂਦਗੀ ਲੰਬੇ ਸਮੇਂ ਤੋਂ ਹੈ ਅਤੇ ਇਹ ਹਮੇਸ਼ਾ ਈਰਾਨ ਨੂੰ ਪਰੇਸ਼ਾਨ ਕਰਦੀ ਰਹੀ ਹੈ
ਪਰ ਜਨਵਰੀ 2020 ਵਿਚ ਬਗਦਾਦ ਹਵਾਈ ਅੱਡੇ ਨੇੜੇ ਇੱਕ ਅਮਰੀਕੀ ਡਰੋਨ ਹਮਲੇ ਤੋਂ ਬਾਅਦ ਤਣਾਅ ਵਧ ਗਿਆ ਹੈ। ਹਮਲੇ ਵਿਚ ਇੱਕ ਚੋਟੀ ਦਾ ਈਰਾਨੀ ਜਨਰਲ ਮਾਰਿਆ ਗਿਆ ਸੀ, ਜਿਸ ਦੇ ਬਦਲੇ ਵਿਚ ਈਰਾਨ ਨੇ ਅਲ-ਅਸਦ ਏਅਰਬੇਸ ਉੱਤੇ ਕਈ ਮਿਜ਼ਾਈਲਾਂ ਦਾਗੀਆਂ ਜਿੱਥੇ ਅਮਰੀਕੀ ਸੈਨਿਕ ਤਾਇਨਾਤ ਸਨ। ਇਨ੍ਹਾਂ ਧਮਾਕਿਆਂ 'ਚ 100 ਤੋਂ ਵੱਧ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।