
ਟਰੈਕਟਰ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਭੋਜਪੁਰ: ਮੱਧ ਪ੍ਰਦੇਸ਼ ਦੇ ਭੋਜਪੁਰ 'ਚ ਐਤਵਾਰ ਰਾਤ ਨੂੰ ਇਕ ਪਿਕਅੱਪ ਪਲਟ ਗਈ। ਪਿਕਅੱਪ 'ਚ ਸਵਾਰ 15 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਜ਼ਿਲੇ ਦੇ ਕੋਇਲਵਾਰ ਥਾਣਾ ਖੇਤਰ ਦੇ ਕੁਲਹਦੀਆ ਟੋਲ ਪਲਾਜ਼ਾ ਨੇੜੇ ਆਰਾ-ਪਟਨਾ NH 'ਤੇ ਵਾਪਰਿਆ। ਟਰੈਕਟਰ ਦੀ ਲਪੇਟ 'ਚ ਆਉਣ ਕਾਰਨ ਬੈਂਡ ਵਾਜਿਆਂ ਵਾਲਿਆਂ ਨਾਲ ਭਰੀ ਪਿਕਅੱਪ ਪਲਟ ਗਈ।
ਹਾਦਸੇ 'ਚ ਬੈਂਡ ਵਾਜਿਆਂ ਵਾਲਿਆਂ, ਪਿਕਅੱਪ ਡਰਾਈਵਰ ਸਮੇਤ 15 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਇਲਾਜ ਲਈ ਆਰਾ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।