
ਦਿੱਲੀ ਹਾਈ ਕੋਰਟ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸਮੂਹਕ ਬਲਾਤਕਾਰ ਤੋਂ ਬਾਅਦ ਮਾਰੀ ਗਈ ਅੱਠ ਸਾਲਾਂ ਬੱਚੀ ਦੀ ਪਹਿਚਾਣ ...
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸਮੂਹਕ ਬਲਾਤਕਾਰ ਤੋਂ ਬਾਅਦ ਮਾਰੀ ਗਈ ਅੱਠ ਸਾਲਾਂ ਬੱਚੀ ਦੀ ਪਹਿਚਾਣ ਉਜਾਗਰ ਕਰਨ ਦੇ ਮਾਮਲੇ ਵਿਚ ਕਈ ਮੀਡੀਆ ਹਾਊਸਾਂ ਨੂੰ ਨੋਟਿਸ ਜਾਰੀ ਕੀਤੇ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਅੱਗੇ ਤੋਂ ਕਿਸੇ ਖ਼ਬਰ ਵਿਚ ਬੱਚੀ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਜਾਣੀ ਚਾਹੀਦੀ।
kathua gang rape case : court action on media houses
ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਅਤੇ ਜਸਟਿਸ ਸੀ ਹਰੀ ਸ਼ੰਕਰ ਨੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਆਈਆਂ ਖ਼ਬਰਾਂ 'ਤੇ ਖ਼ੁਦ ਨੋਟਿਸ ਲੈਂਦੇ ਹੋਏ ਮੀਡੀਆ ਹਾਊਸਾਂ ਤੋਂ ਜਵਾਬ ਮੰਗਿਆ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਾ ਕੀਤੀ ਜਾਵੇ। ਕਸ਼ਮੀਰ ਦੇ ਬਕਰਵਾਲ ਸਮਾਜ ਨਾਲ ਸਬੰਧ ਰੱਖਣ ਵਾਲੀ ਇਹ ਬੱਚੀ ਅਪਣੇ ਘਰ ਦੇ ਨੇੜੇ ਤੋਂ ਹੀ 10 ਜਨਵਰੀ ਨੂੰ ਲਾਪਤਾ ਹੋ ਗਈ ਸੀ।
kathua gang rape case : court action on media houses
ਇਕ ਹਫ਼ਤੇ ਬਾਅਦ ਉਸ ਦੀ ਲਾਸ਼ ਉਸੇ ਇਲਾਕੇ ਤੋਂ ਮਿਲੀ। ਮਾਮਲੇ ਦੀ ਜਾਂਚ ਕਰ ਰਹੀ ਸੂਬਾ ਪੁਲਿਸ ਦੀ ਅਪਰਾਧ ਸ਼ਾਖ਼ਾ ਨੇ ਮਾਮਲੇ ਵਿਚ ਇਸੇ ਹਫ਼ਤੇ ਸੱਤ ਮੁਲਜ਼ਮਾਂ ਵਿਰੁਧ ਮੁੱਖ ਦੋਸ਼ ਪੱਤਰ ਅਤੇ ਇਕ ਨਾਬਾਲਗ ਦੇ ਵਿਰੁਧ ਵੱਖਰਾ ਦੋਸ਼ ਪੱਤਰ ਦਾਇਰ ਕੀਤਾ ਹੈ।
kathua gang rape case : court action on media houses
ਦੋਸ਼ ਪੱਤਰ ਵਿਚ ਰੂਹ ਕੰਬਾ ਦੇਣ ਵਾਲਾ ਘਟਨਾਕ੍ਰਮ ਦਸਿਆ ਗਿਆ ਹੈ। ਉਸ ਵਿਚ ਦਸਿਆ ਗਿਆ ਹੈ ਕਿ ਕਿਵੇਂ ਬੱਚੀ ਦਾ ਅਗਵਾ ਕਰ ਕੇ ਉਸ ਨੂੰ ਨਸ਼ਾ ਦਿਤਾ ਅਤੇ ਹੱਤਿਆ ਕਰਨ ਤੋਂ ਪਹਿਲਾਂ ਇਕ ਧਾਰਮਿਕ ਸਥਾਨ 'ਤੇ ਉਸ ਸਮੂਹਕ ਬਲਾਤਕਾਰ ਕੀਤਾ।