ਨਿਤੀਸ਼ ਨੇ 'ਲੰਗਰ' ਦੀ ਸਮਗਰੀ ਨੂੰ ਜੀਐਸਟੀ ਤੋਂ ਬਾਹਰ ਰੱਖਣ ਦੀ ਕੀਤੀ ਮੰਗ 
Published : Apr 13, 2018, 3:05 pm IST
Updated : Apr 13, 2018, 3:10 pm IST
SHARE ARTICLE
Nitish kumar and Arun jaitley
Nitish kumar and Arun jaitley

ਨਿਤੀਸ਼ ਨੇ 'ਲੰਗਰ' ਦੀ ਸਮਗਰੀ ਨੂੰ ਜੀਐਸਟੀ ਤੋਂ ਬਾਹਰ ਰੱਖਣ ਦੀ ਕੀਤੀ ਮੰਗ 

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੀਐਸਟੀ ਪ੍ਰੀਸ਼ਦ ਨੂੰ ਗੁਰਦਵਾਰਿਆਂ ਵਿਚ ਖਵਾਏ ਜਾਣ ਵਾਲੇ ਲੰਗਰ ਨੂੰ ਬਣਾਉਣ ਵਿਚ ਵਰਤਿਆ ਜਾਣ ਵਾਲਾ ਘੀ, ਤੇਲ ਅਤੇ ਮਸਾਲਿਆਂ ਵਰਗੀਆਂ ਸਾਰੀਆਂ ਸਮਗਰੀਆਂ ਨੂੰ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਦੇ ਦਾਇਰੇ ਤੋਂ ਬਾਹਰ ਰਖਣ ਦਾ ਭਰੋਸਾ ਦਿਤਾ ਹੈ। Langer GSTLanger GSTਵਿੱਤ ਮੰਤਰੀ ਅਤੇ ਜੀਐਸਟੀ ਪ੍ਰੀਸ਼ਦ ਦੇ ਮੁਖੀ ਅਰੁਣ ਜੇਟਲੀ ਨੂੰ ਪੱਤਰ ਲਿਖ ਕੇ ਨਿਤੀਸ਼ ਕੁਮਾਰ ਨੇ ਕਿਹਾ, ‘‘ਲੰਗਰ ਵਿਚ ਖਵਾਇਆ ਜਾਣ ਵਾਲਾ ਭੋਜਨ ਜੀਐਸਟੀ ਦੇ ਦਾਇਰੇ 'ਚ ਨਹੀਂ ਆਉਂਦਾ, ਫਿਰ ਵੀ ਚੀਨੀ, ਘੀ, ਤੇਲ, ਮਸਾਲੇ ਵਰਗੀਆਂ ਚੀਜ਼ਾਂ ਕਰ ਕੇ ਦਾਇਰੇ ਵਿਚ ਹਨ।’’ Nitish kumar and arun JaitleyNitish kumar and arun Jaitleyਨਿਤੀਸ਼ ਕੁਮਾਰ ਨੇ ਅਪਣੇ ਪੱਤਰ ਵਿਚ ਕਿਹਾ ਹੈ, ‘‘ਇਨ੍ਹਾਂ ਚੀਜ਼ਾਂ 'ਤੇ ਟੈਕਸ ਨਾਲ ਗੁਰਦਵਾਰਿਆਂ ਦਾ ਖ਼ਰਚ ਵਧ ਜਾਂਦਾ ਹੈ। ਲੰਗਰ ਦੀ ਪਵਿਤਰਤਾ ਨੂੰ ਧਿਆਨ ਵਿਚ ਰਖਦੇ ਹੋਏ ਉਪਰੋਕਤ ਚੀਜ਼ਾਂ 'ਤੇ ਟੈਕਸ ਲਗਾਉਣ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਪ੍ਰਕਾਰ ਲੰਗਰ ਵਿਚ ਦਿਤੇ ਜਾਣ ਵਾਲੇ ਖਾਣੇ ਨੂੰ ਕਿਸੇ ਵੀ ਟੈਕਸ ਤੋਂ ਬਾਹਰ ਰਖਣਾ ਚਾਹੀਦਾ ਹੈ।’’

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement