
ਹੁਣ 14.2 ਕਿਲੋਗ੍ਰਾਮ ਕੰਨੈਕਸ਼ਨ ਵਾਲੇ ਗ੍ਰਾਹਕਾਂ ਨੂੰ ਤਿੰਨ ਅਤੇ 5 ਕਿਲੋ ਗ੍ਰਾਮ ਕੰਨੈਕਸ਼ਨ ਵਾਲੇ ਲਾਭਪਾਤਰੀਆਂ ਨੂੰ 8 ਐਲਪੀਜੀ ਸਿਲੰਡਰ ਮੁਫਤ ਮਿਲਣਗੇ।
ਨਵੀਂ ਦਿੱਲੀ: ਹੁਣ 14.2 ਕਿਲੋਗ੍ਰਾਮ ਕੰਨੈਕਸ਼ਨ ਵਾਲੇ ਗ੍ਰਾਹਕਾਂ ਨੂੰ ਤਿੰਨ ਅਤੇ 5 ਕਿਲੋ ਗ੍ਰਾਮ ਕੰਨੈਕਸ਼ਨ ਵਾਲੇ ਲਾਭਪਾਤਰੀਆਂ ਨੂੰ 8 ਐਲਪੀਜੀ ਸਿਲੰਡਰ ਮੁਫਤ ਮਿਲਣਗੇ। ਇਸ ਦੇ ਨਾਲ ਹੀ ਇੰਡੀਅਨ ਆਇਲ, ਲਖਨਊ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੂਬਾ ਮੁਖੀ ਨੇ ਚਿੱਠੀ ਰਾਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਉਜਵਲ ਗ੍ਰਾਹਕਾਂ ਨੂੰ ਇਹ ਲਾਭ ਮਿਲੇਗਾ।
Photo
ਪਹਿਲਾਂ ਪੈਸੇ ਨਕਦ ਭਰਨੇ ਪੈਣਗੇ ਕਿਉਂਕਿ ਸਰਕਾਰ ਇਹਨਾਂ ਗ੍ਰਾਹਕਾਂ ਨੂੰ ਇਹ ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਰਹੀ ਹੈ ਤਾਂ ਜੋ ਉਹ ਯੋਜਨਾ ਦੇ ਤਹਿਤ ਹਰ ਮਹੀਨੇ ਇਕ ਸਿਲੰਡਰ ਲੈ ਸਕਣ। ਗ੍ਰਾਹਕ ਖਾਤਿਆਂ ਵਿਚ ਆਈ ਅਪ੍ਰੈਲ ਮਹੀਨੇ ਦੀ ਰਾਸ਼ੀ ਦੀ ਵਰਤੋਂ ਨਾਲ ਪਹਿਲਾ ਸਿਲੰਡਰ ਲੈ ਲੈਂਦੇ ਹਨ ਤਾਂ ਮਈ ਦੀ ਆਉਣ ਵਾਲੀ ਰਾਸ਼ੀ ਉਹਨਾਂ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਜਾਵੇਗੀ।
File Photo
ਇਸ ਦੇ ਨਾਲ ਹੀ ਪਹਿਲਾ ਸਿਲੰਡਰ ਮਿਲਣ ਤੋਂ 15 ਦਿਨ ਬਾਅਦ ਹੀ ਨਵੀਂ ਬੁਕਿੰਗ ਹੋਵੇਗੀ। ਰਸੋਈ ਗੈਸ ਸਿਲੰਡਰ ਦੀਆਂ ਬਜ਼ਾਰੀ ਕੀਮਤਾਂ ਵਿਚ ਕਮੀ ਤੋਂ ਬਾਅਦ ਗ੍ਰਾਹਕਾਂ ਦੇ ਖਾਤਿਆਂ ਵਿਚ ਹੁਣ ਸਬਸਿਡੀ ਵਜੋਂ 263 ਰੁਪਏ ਜਾਣਗੇ। ਇਸ ਤੋਂ ਬਾਅਦ ਗ੍ਰਾਹਕਾਂ ਨੂੰ ਸਬਸਿਡੀ ਵਾਲਾ ਸਿਲੰਡਰ ਕਰੀਬ 516 ਰੁਪਏ ਦਾ ਪਵੇਗਾ।
File Photo
ਸਿਲੰਡਰ ਅਪ੍ਰੈਲ ਦੀਆਂ ਕੀਮਤਾਂ
14.2 ਕਿਲੋ 779.00
5 ਕਿਲੋ 286.50
19 ਕਿਲੋ 1369.50
File Photo
12 ਸਿਲੰਡਰਾਂ ‘ਤੇ ਸਬਸਿਡੀ ਦਿੰਦੀ ਹੈ ਸਰਕਾਰ
ਮੌਜੂਦਾ ਸਰਕਾਰ ਇਕ ਸਾਲ ਵਿਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ‘ਤੇ ਸਬਸਿਡੀ ਦਿੰਦੀ ਹੈ। ਜੇਕਰ ਇਸ ਤੋਂ ਜ਼ਿਆਦਾ ਸਿਲੰਡਰ ਚਾਹੀਦਾ ਹੈ ਤਾਂ ਬਜ਼ਾਰੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਸਰਕਾਰ 12 ਸਿਲੰਡਰਾਂ ‘ਤੇ ਜੋ ਸਬਸਿਡੀ ਦਿੰਦੀ ਹੈ, ਉਸ ਦੀ ਕੀਮਤ ਵੀ ਮਹੀਨੇ-ਦਰ-ਮਹੀਨੇ ਬਦਲਦੀ ਰਹਿੰਦੀ ਹੈ।