
ਜਿਵੇਂ-ਜਿਵੇਂ ਕੋਰੋਨਾ ਦਾ ਭਾਰਤ ਵਿੱਚ ਕਹਿਰ ਵਧ ਰਿਹਾ ਹੈ ,ਪੁਲਿਸ ਵੀ ਇਸਦੇ ਬਚਾਅ ਦੇ ਸਾਧਨਾਂ ਨੂੰ ਲੈ ਕੇ ਸਖਤ ਹੁੰਦੀ ਜਾ ਰਹੀ ਹੈ।
ਨਵੀਂ ਦਿੱਲੀ: ਜਿਵੇਂ-ਜਿਵੇਂ ਕੋਰੋਨਾ ਦਾ ਭਾਰਤ ਵਿੱਚ ਕਹਿਰ ਵਧ ਰਿਹਾ ਹੈ ,ਪੁਲਿਸ ਵੀ ਇਸਦੇ ਬਚਾਅ ਦੇ ਸਾਧਨਾਂ ਨੂੰ ਲੈ ਕੇ ਸਖਤ ਹੁੰਦੀ ਜਾ ਰਹੀ ਹੈ। ਯੂ ਪੀ ਵਿੱਚ ਤਾਲਾਬੰਦੀ ਦੌਰਾਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ।
photo
ਜਦੋਂ ਬਿਨ੍ਹਾਂ ਮਾਸਕ ਪਹਿਨਿਆ ਇੱਕ ਵਿਅਕਤੀ ਸਾਈਕਲ ਤੇ ਜਾ ਰਿਹਾ ਸੀ, ਤਾਂ ਪੁਲਿਸ ਨੇ ਉਸਨੂੰ ਕਮੀਜ਼ ਲਾ ਕੇ ਮੂੰਹ ਤੇ ਬੰਨ੍ਹਣ ਲਈ ਕਿਹਾ। ਚੈਕਿੰਗ ਦੌਰਾਨ, ਯੂਪੀ ਦੀ ਦੇਵਰੀਆ ਪੁਲਿਸ ਨੇ ਬਿਨਾਂ ਮਾਸਕ ਪਾਏ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕਮੀਜ਼ ਉਤਾਰ ਕੇ ਉਸਦੇ ਚਿਹਰੇ 'ਤੇ ਬੰਨਵਾਈ।
photo
ਇਸ ਸਾਰੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਪੁਲਿਸ ਨੇ ਇਸ ਵੀਡੀਓ ਦੇ ਜ਼ਰੀਏ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਮਾਸਕ ਪਾ ਕੇ ਬਾਹਰ ਨਹੀਂ ਆਏ ਤਾਂ ਤੁਹਾਡੇ ਨਾਲ ਵੀ ਅਜਿਹਾ ਕੀਤਾ ਜਾਵੇਗਾ ਕਿਉਂਕਿ ਇਸ ਮਹਾਮਾਰੀ ਵਿੱਚ ਹਰ ਕਿਸੇ ਦੀ ਸੁਰੱਖਿਆ ਮਹੱਤਵਪੂਰਨ ਹੈ।
PHOTO
ਟ੍ਰੈਫਿਕ ਸਬ ਇੰਸਪੈਕਟਰ ਰਾਮਵਿਕਸ਼ਾ ਯਾਦਵ ਦੇ ਅਨੁਸਾਰ, ਡੀਐਮ ਅਤੇ ਐਸ ਪੀ ਸਾਹਿਬ ਨੇ ਰਾਤ ਨੂੰ ਸਖਤ ਆਦੇਸ਼ ਦਿੱਤੇ ਸਨ, ਕਿਸੇ ਵੀ ਸਥਿਤੀ ਵਿੱਚ ਕੋਈ ਵੀ ਮਾਸਕ ਤੋਂ ਬਿਨਾਂ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ, ਫਿਰ ਵੀ ਲੋਕ ਬਿਨਾਂ ਮਾਸਕ ਦੇ ਬਾਹਰ ਆ ਰਹੇ ਹਨ।
ਸਪਸ਼ਟੀਕਰਨ ਦਿੰਦਿਆਂ ਟੀਐਸਆਈ ਯਾਦਵ ਨੇ ਕਿਹਾ ਕਿ ਉਹ ਨੌਜਵਾਨ, ਜਿਸ ਦੇ ਮੂੰਹ ਉੱਤੇ ਅਸੀਂ ਕਮੀਜ਼ ਨੂੰ ਮਾਸਕ ਵਜੋਂ ਬੰਨਵਾਇਆ ਸੀ, ਉਸਨੇ ਮਾਸਕ ਨਹੀਂ ਪਹਿਨਿਆਂ ਸੀ ਉਸਨੇ ਸ਼ਰਟ ਦੇ ਹੇਠਾਂ ਬਨੈਣ ਪਾਈ ਹੋਈ ਸੀ ਤਾਂ ਫਿਰ ਅਸੀਂ ਸੁਰੱਖਿਆ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਹਰ ਕੋਈ ਮਾਸਕ ਪਾ ਸਕੇ। ਇਹ ਕੋਈ ਸਜ਼ਾ ਨਹੀਂ ਹੈ ..
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।