
ਅਜਿਹੀ ਸਥਿਤੀ ਵਿੱਚ ਮਮਤਾ ਪੂਰੇ ਚੌਵੀ ਘੰਟੇ ਪ੍ਰਚਾਰ ਨਹੀਂ ਕਰ ਸਕੇਗੀ।
ਕੋਲਕਾਤਾ: ਪੱਛਮੀ ਬੰਗਾਲ ਵਿੱਚ ਚੋਣ ਮਾਹੌਲ ਦੇ ਵਿਚਕਾਰ ਇੱਕ ਵੱਡੀ ਖ਼ਬਰ ਆ ਰਹੀ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ਨੂੰ 24 ਘੰਟਿਆਂ ਲਈ ਪਾਬੰਦੀ ਲਗਾਈ ਹੈ। ਇਹ ਪਾਬੰਦੀ ਸੋਮਵਾਰ ਨੂੰ ਲਾਗੂ ਹੋਈ ਸੀ। ਇਸ ਵਿਚਾਲੇ ਅੱਜ ਪੱਛਮੀ ਬੰਗਾਲ ਦੀ ਸੀ.ਐੱਮ. ਮਮਤਾ ਬੈਨਰਜੀ ਗਾਂਧੀ ਮੂਰਤੀ ਵਿਖੇ ਵਿਰੋਧ ਵਜੋਂ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਉੱਤੇ ਭਾਰਤੀ ਚੋਣ ਕਮਿਸ਼ਨ ਨੇ 12 ਅਪ੍ਰੈਲ ਦੀ ਰਾਤ 8 ਵਜੇ ਤੋਂ ਕਿਸੇ ਵੀ ਤਰੀਕੇ ਨਾਲ ਚੋਣ ਪ੍ਰਚਾਰ ਕਰਨ 'ਤੇ 24 ਘੰਟੇ ਰੋਕ ਲਗਾ ਦਿੱਤੀ ਹੈ। ਮਮਤਾ ਬੈਨਰਜੀ ਧਰਨਾ ਪ੍ਰਦਰਸ਼ਨ ਵਾਲੇ ਸਥਾਨ 'ਤੇ ਵੀ ਵੀਲ ਚੇਅਰ 'ਤੇ ਹੀ ਪਹੁੰਚ ਗਈ ਹੈ।
Mamata benerjee tweet
ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਇਕ ਰੈਲੀ ਦੌਰਾਨ ਮੁਸਲਮਾਨਾਂ ਬਾਰੇ ਦਿੱਤੇ ਬਿਆਨ ‘ਤੇ ਨੋਟਿਸ ਭੇਜਿਆ ਹੈ। ਜਿਸ ਤੋਂ ਬਾਅਦ ਸੋਮਵਾਰ ਰਾਤ 8 ਵਜੇ ਮਮਤਾ ਨੂੰ ਚੋਣ ਪ੍ਰਚਾਰ 'ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ ਮਮਤਾ ਪੂਰੇ ਚੌਵੀ ਘੰਟੇ ਪ੍ਰਚਾਰ ਨਹੀਂ ਕਰ ਸਕੇਗੀ।
Mamata benerjee
ਤ੍ਰਿਣਮੂਲ ਕਾਂਗਰਸ ਨੇ ਇਸ ਫੈਸਲੇ ਨੂੰ ਲੋਕਤੰਤਰ ਲਈ ਕਾਲਾ ਦਿਨ ਕਰਾਰ ਦਿੱਤਾ। ਜਿਸ ਤੋਂ ਬਾਅਦ ਮਮਤਾ ਨੇ ਪਿਛਲੇ ਦਿਨ ਹੀ ਟਵਿੱਟਰ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਗੌਰਤਲਬ ਹੈ ਕਿ ਪੱਛਮੀ ਬੰਗਾਲ ਵਿਚ ਚਾਰ ਪੜਾਵਾਂ ਦੀ ਵੋਟਿੰਗ ਪੂਰੀ ਹੋ ਗਈ ਹੈ। ਪੰਜਵੇਂ ਪੜਾਵ ਲਈ 17 ਅਪ੍ਰੈਲ ਨੂੰ ਕੁੱਲ 45 ਹੋਰ ਵੋਟਿੰਗ ਲਈ ਚਾਰ ਪੜਾਵਾਂ ਲਈ ਵੋਟਾਂ ਪੈਣੀਆਂ ਬਾਕੀ ਹਨ। ਪੰਜਵੇਂ ਪੜਾਅ ਲਈ ਕੁੱਲ 45 ਵਿਧਾਨ ਸਭਾ ਸੀਟਾਂ 'ਤੇ 17 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ।