
ਪ੍ਰਸ਼ਾਸਨ ਨੇ 7 ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਤੇ ਉਸੇ ਸਥਾਨ 'ਤੇ ਨਿਗਰਾਨੀ ਲਈ ਵਿਵਸਥਾ ਤਿਆਰ ਕੀਤੀ ਹੈ, ਜਿੱਥੇ ਸੈਲਾਨੀ ਰੁਕਣਗੇ।
ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਨੂੰ ਸੂਬੇ ਦੀਆਂ ਸਰਹੱਦਾਂ 'ਤੇ ਕੋਰੋਨਾ ਵਾਇਰਸ ਜਾਂਚ ਦੀ ਰਿਪੋਰਟ ਲਈ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਨਫੈਕਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਸੂਬੇ 'ਚ ਪ੍ਰਵੇਸ਼ ਕਰਨ 'ਤੇ ਕੋਵਿਡ-19 ਦੀ ਨੈਗਟਿਵ ਰਿਪੋਰਟ ਦਿਖਾਉਣ ਦਾ ਐਲਾਨ ਕੀਤਾ ਸੀ।
Corona Virus
ਹੁਣ ਜੈਰਾਮ ਠਾਕੁਰ ਨੇ ਕਿਹਾ ਕਿ ਸੈਲਾਨੀਆਂ ਦੇ ਆਉਣ 'ਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਅਰਥ ਵਿਵਸਥਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ,''ਅਸੀਂ ਆਪਣੇ ਸੈਰ-ਸਪਾਟਾ ਉਦਯੋਗ ਦਾ ਧਿਆਨ ਰੱਖਦੇ ਹੋਏ ਇਹ ਯਕੀਨੀ ਕਰ ਰਹੇ ਹਾਂ ਕਿ ਇਹ ਖੇਤਰ ਪਿਛਲੇ ਸਾਲ ਦੀ ਤਰ੍ਹਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਨਾ ਹੋਵੇ। ਉਦਯੋਗ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਗਈ ਹੈ ਅਤੇ ਇਸ 'ਤੇ ਨਿਗਰਾਨੀ ਕਰਨ ਲਈ ਵਿਵਸਥਾ ਤਿਆਰ ਕੀਤੀ ਹੈ।
Corona Report
ਸੂਬੇ ਦੀਆਂ ਸਰਹੱਦਾਂ 'ਤੇ ਕੋਰੋਨਾ ਦੀ ਰਿਪੋਰਟ ਲਈ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਅਸਹੂਲਤ ਹੁੰਦੀ ਹੈ।' ਠਾਕੁਰ ਨੇ ਕਿਹਾ ਕਿ ਜ਼ਿਆਦਾਤਰ ਸੈਲਾਨੀ ਹੋਟਲਾਂ 'ਚ ਰਹਿੰਦੇ ਹਨ, ਇਸ ਲਈ ਪ੍ਰਸ਼ਾਸਨ ਨੇ 7 ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਤੇ ਉਸੇ ਸਥਾਨ 'ਤੇ ਨਿਗਰਾਨੀ ਲਈ ਵਿਵਸਥਾ ਤਿਆਰ ਕੀਤੀ ਹੈ, ਜਿੱਥੇ ਉਹ ਰੁਕਣਗੇ।
Jairam Thakur
ਠਾਕੁਰ ਨੇ ਕਿਹਾ ਸੀ ਕਿ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ 16 ਅਪ੍ਰੈਲ ਤੋਂ ਹਿਮਾਚਲ ਪ੍ਰਦੇਸ਼ 'ਚ ਪ੍ਰਵੇਸ਼ ਕਰਨ 'ਤੇ ਵੱਧ ਤੋਂ ਵੱਧ 72 ਘੰਟੇ ਪਹਿਲਾਂ ਤੱਕ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਦਿਖਾਉਣੀ ਹੋਵੇਗੀ, ਜਿਸ 'ਚ ਇਨਫੈਕਸ਼ਨ ਨਹੀਂ ਹੋਣ ਦੀ ਪੁਸ਼ਟੀ ਕੀਤੀ ਗਈ ਹੋਵੇ। ਮੁੱਖ ਮੰਤਰੀ ਇਕ ਦਿਨਾਂ ਦੌਰੇ 'ਤੇ ਸ਼ਿਮਲਾ ਅਤੇ ਧਰਮਸ਼ਾਲਾ ਆਏ ਹਨ। ਉਹ ਕਾਂਗੜਾ ਅਤੇ ਨੇੜਲੇ ਖੇਤਰਾਂ 'ਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨਗੇ।