
ਸਾਂਸਦ ਨੇ ਕੀਤੀ ਕੁੱਟਮਾਰ
ਇਸਲਾਮਾਬਾਦ: ਪਾਕਿਸਤਾਨ ਵਿੱਚ ਸਿਆਸੀ ਸੰਕਟ ਦੌਰਾਨ ਇਮਰਾਨ ਖ਼ਾਨ ਦਾ ਸਾਥ ਛੱਡਣ ਵਾਲੇ ਸੰਸਦ ਮੈਂਬਰ ਨੂਰ ਆਲਮ ਖ਼ਾਨ ਨੂੰ ‘ਦਲ ਬਦਲੂ’ ਕਹੇ ਜਾਣ ’ਤੇ ਉਹ ਗੁੱਸੇ ਵਿੱਚ ਆ ਗਏ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਕੀਤੀ। ਘਟਨਾ ਦੇ ਸਮੇਂ ਸੰਸਦ ਮੈਂਬਰ ਨੂਰ ਆਲਮ ਖਾਨ ਇਸਲਾਮਾਬਾਦ ਦੇ ਇੱਕ ਨਿੱਜੀ ਹੋਟਲ ਵਿੱਚ ਖਾਣਾ ਖਾ ਰਹੇ ਸਨ। ਵੀਰਵਾਰ ਨੂੰ ਵਾਪਰੀ ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
PHOTO
ਖ਼ਬਰਾਂ ਮੁਤਾਬਕ ਪੀਟੀਆਈ ਦੇ ਬਾਗੀ ਸੰਸਦ ਮੈਂਬਰ ਨੂਰ ਆਲਮ ਖਾਨ, ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਦੇ ਨੇਤਾ ਮੁਸਤਫਾ ਨਵਾਜ਼ ਖੋਖਰ, ਨਦੀਮ ਅਫਜ਼ਲ ਚਾਨ ਅਤੇ ਫੈਜ਼ਲ ਕਰੀਮ ਕੁੰਡੀ ਪ੍ਰਾਈਵੇਟ ਹੋਟਲ ਵਿੱਚ ਡਿਨਰ ਕਰ ਰਹੇ ਸਨ। ਇਸ ਦੌਰਾਨ ਉੱਥੇ ਇੱਕ ਬਜ਼ੁਰਗ ਵਿਅਕਤੀ ਵੀ ਮੌਜੂਦ ਸੀ, ਜੋ ਪੀਟੀਆਈ ਦਾ ਵਰਕਰ ਦੱਸਿਆ ਜਾ ਰਿਹਾ ਹੈ ਨੇ ਸੰਸਦ ਮੈਂਬਰ ਨੂਰ ਆਲਮ ਖ਼ਾਨ ਨੂੰ ‘ਦਲ ਬਦਲੂ’ ਕਿਹਾ ਜਿਸ ਤੋਂ ਬਾਅਦ ਸਾਂਸਦ ਗੁੱਸੇ ਵਿਚ ਆ ਗਿਆ ਤੇ ਇਸ ਨੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਨੂਰ ਆਲਮ ਅਤੇ ਖੋਖਰ ਨੇ ਬੋਤਲ ਸੁੱਟਣ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕੀਤੀ।
PHOTO
ਇਸ ਦੌਰਾਨ ਸੰਸਦ ਮੈਂਬਰ ਨੂਰ ਆਲਮ ਨੇ ਕੁੱਟਮਾਰ ਤੋਂ ਬਾਅਦ ਵੀ ਨਾ ਮੰਨੇ ਅਤੇ ਫਿਰ ਇਸਲਾਮਾਬਾਦ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਨੂਰ ਆਲਮ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਨੇ ਉਸ ਸਮੇਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਹ ਪੀਪੀਪੀ ਆਗੂਆਂ ਨਾਲ ਡਿਨਰ ਕਰ ਰਿਹਾ ਸੀ। ਜਦੋਂ ਉਸ ਨੇ ਇੱਕ ਪੀਟੀਆਈ ਸਮਰਥਕ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਸ ਨੇ ਹਮਲਾ ਕਰ ਦਿੱਤਾ।
PHOTO
ਉਨ੍ਹਾਂ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇ ਆਪਣੇ 20 ਬਾਗੀ ਸੰਸਦ ਮੈਂਬਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦਰਅਸਲ, ਇਹ ਸੰਸਦ ਮੈਂਬਰ ਵਿਰੋਧੀ ਪਾਰਟੀਆਂ ਦੇ ਸਮਰਥਨ ਵਿੱਚ ਆਏ ਸਨ। ਇਸ ਕਾਰਨ ਇਮਰਾਨ ਖਾਨ ਦੀ ਸਰਕਾਰ ਘੱਟ ਗਿਣਤੀ 'ਚ ਰਹਿ ਗਈ। ਇਮਰਾਨ ਖਾਨ ਚਾਹੁੰਦੇ ਸਨ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਸੰਸਦ 'ਚ ਵੋਟਿੰਗ ਕਰਨ ਤੋਂ ਰੋਕਿਆ ਜਾਵੇ।
Just in from Marriott Islamabad, an elderly man chanted slogans against Turncoats and he was beaten ferociously by PPP Sentor Mustafa Khokhar, Nadeem Afzal Chan and Noor Alam Khan.
— Shiffa Z. Yousafzai (@Shiffa_ZY) April 12, 2022
Shame!
عوام نے جس کو جس انتخابی نشان پر ووٹ ڈالا اس پر سوال تو ہوگا چاہے جتنی بدمعاشی کر لیں۔ pic.twitter.com/YxITk5Yr6K