ਪ੍ਰੇਮਿਕਾ ਨਾਲ ਪਤੀ ਮਨਾ ਰਿਹਾ ਸੀ ਰੰਗਰਲੀਆਂ, ਪਤਨੀ ਨੇ ਮੌਕੇ ’ਤੇ ਪਹੁੰਚ ਪ੍ਰੇਮਿਕਾ ਤੇ ਪਤੀ ਦਾ ਚਾੜਿਆ ਕੁਟਾਪਾ
Published : Apr 13, 2023, 7:30 pm IST
Updated : Apr 13, 2023, 7:30 pm IST
SHARE ARTICLE
photo
photo

ਬਾਅਦ ਵਿੱਚ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ

 

ਮੇਰਠ : ਮੇਰਠ ਦੇ ਹੋਟਲ 'ਚ ਪਤੀ ਨੂੰ ਪ੍ਰੇਮਿਕਾ ਨਾਲ ਫੜਨ ਤੋਂ ਬਾਅਦ ਪਤਨੀ ਨੇ ਪ੍ਰੇਮਿਕਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉੱਥੇ ਭੀੜ ਇਕੱਠੀ ਹੋ ਗਈ। ਔਰਤ ਨੇ ਆਪਣੇ ਪਤੀ ਦੀ ਪ੍ਰੇਮਿਕਾ ਦੇ ਵਾਲ ਫੜ੍ਹ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਪਤੀ ਦੋਵਾਂ ਨੂੰ ਛੁਡਵਾਉਂਦਾ ਰਿਹਾ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ।

ਮੈਡੀਕਲ ਸਟੇਸ਼ਨ ਖੇਤਰ 'ਚ ਤੇਜਗੜ੍ਹੀ ਚੌਂਕੀ ਤੋਂ ਮਹਿਜ਼ 200 ਮੀਟਰ ਦੂਰ ਸਥਿਤ ਲਵ ਬਾਈਟ ਹੋਟਲ 'ਚ ਭਾਵਨਾਪੁਰ ਦਾ ਇਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਲੈ ਗਿਆ। ਪਤਨੀ ਨੂੰ ਪ੍ਰੇਮਿਕਾ ਦੇ ਪਤੀ ਨਾਲ ਹੋਟਲ 'ਚ ਹੋਣ ਦਾ ਪਤਾ ਲੱਗਾ। ਜਿਸ ਤੋਂ ਬਾਅਦ ਮਹਿਲਾ ਨੇ ਹੋਟਲ ਪਹੁੰਚ ਕੇ ਹੰਗਾਮਾ ਕਰ ਦਿੱਤਾ। ਪ੍ਰੇਮਿਕਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਪਤੀ ਪ੍ਰੇਮਿਕਾ ਨੂੰ ਬਚਾਉਣ ਆਇਆ ਤਾਂ ਪਤਨੀ ਨੇ ਪਤੀ ਨੂੰ ਥੱਪੜ ਵੀ ਮਾਰ ਦਿੱਤਾ। 

ਦੂਜੇ ਪਾਸੇ ਹੋਟਲ ਦਾ ਮਾਲਕ ਆਸ਼ੂ ਹੋਟਲ ਬੰਦ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਆਸਪਾਸ ਦੇ ਲੋਕਾਂ ਨੇ ਦੋਸ਼ ਲਾਇਆ ਕਿ ਹੋਟਲ ਵਿੱਚ ਹਰ ਰੋਜ਼ ਅਜਿਹਾ ਡਰਾਮਾ ਚੱਲਦਾ ਹੈ। ਪਰ ਹੋਟਲ ਮਾਲਕ ਖ਼ਿਲਾਫ਼ ਸ਼ਿਕਾਇਤ ਕਰਨ ਦੇ ਬਾਵਜੂਦ ਤੇਜਗੜ੍ਹੀ ਚੌਕੀ ਪੁਲਿਸ ਕਾਰਵਾਈ ਨਹੀਂ ਕਰਦੀ।

ਤੇਜਗੜ੍ਹੀ ਚੌਕੀ ਇੰਚਾਰਜ ਅਮਿਤ ਮਲਿਕ ਨੇ ਦੱਸਿਆ ਕਿ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਟਲ ਪਹੁੰਚਿਆ ਸੀ। ਸੂਚਨਾ ਮਿਲਦੇ ਹੀ ਉਸ ਦੀ ਪਤਨੀ ਹੋਟਲ ਪਹੁੰਚੀ ਅਤੇ ਹੰਗਾਮਾ ਕਰ ਦਿੱਤਾ। ਬਾਅਦ ਵਿੱਚ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ। ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement