MP News : ਖੇਡਦੇ ਹੋਏ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ,16 ਘੰਟੇ ਬਾਅਦ ਵੀ ਨਹੀਂ ਨਿਕਲ ਸਕਿਆ
Published : Apr 13, 2024, 9:22 am IST
Updated : Apr 13, 2024, 9:22 am IST
SHARE ARTICLE
borewell
borewell

MP News : 16 ਘੰਟੇ ਬਾਅਦ ਵੀ ਬੋਰਵੈੱਲ 'ਚ ਫਸਿਆ ਹੋਇਆ ਮਾਸੂਮ ਮਯੰਕ, ਨਹੀਂ ਪਹੁੰਚ ਸਕਿਆ ਕੈਮਰਾ ਤੇ ਆਕਸੀਜਨ

MP News : ਮੱਧ ਪ੍ਰਦੇਸ਼ ਦੇ ਰੀਵਾ 'ਚ ਬੋਰਵੈੱਲ 'ਚ ਡਿੱਗੇ ਮਾਸੂਮ ਮਯੰਕ ਨੂੰ 16 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ। NDRF ਅਤੇ ਸਥਾਨਕ ਪ੍ਰਸ਼ਾਸਨ ਦੀ ਪੂਰੀ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਹੈ।

 

ਨਾ ਤਾਂ ਬੱਚੇ ਤੱਕ ਕੈਮਰਾ ਪਹੁੰਚ ਪਾਇਆ ਹੈ ਅਤੇ ਨਾ ਹੀ ਆਕਸੀਜਨ ਪਾਈਪ। ਬੋਰਵੈੱਲ ਵਿੱਚ ਮਿਟੀ ਅਤੇ ਪਰਾਲੀ ਹੋਣ ਦੀ ਵਜ੍ਹਾ ਨਾਲ ਕੈਮਰਾ 'ਚ ਤਸਵੀਰ ਨਹੀਂ ਆ ਰਹੀ।  4 ਪੋਕਲੇਨ ਅਤੇ 8 ਜੇਸੀਬੀ ਖੋਦਾਈ ਲਈ ਲਗਾਈਆਂ ਗਈਆਂ ਹਨ।

 

ਬੋਰਵੈੱਲ 'ਚ ਫਸੇ ਮਯੰਕ ਤੱਕ ਪਹੁੰਚਣ ਲਈ ਬਰਾਬਰ 60 ਫੁੱਟ ਡੂੰਘਾ ਟੋਆ ਪੁੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ 6 ਸਾਲਾ ਮਯੰਕ ਖੇਤ 'ਚ ਬੋਰਵੈੱਲ 'ਚ ਡਿੱਗ ਗਿਆ ਸੀ। ਦਰਅਸਲ ਹੀਰਾਮਣੀ ਮਿਸ਼ਰਾ ਨਾਂ ਦੇ ਵਿਅਕਤੀ ਦੇ ਖੇਤ 'ਚ ਹਾਰਵੈਸਟਰ ਨਾਲ ਕਣਕ ਦੀ ਕਟਾਈ ਕੀਤੀ ਜਾ ਰਹੀ ਸੀ।

 

ਹਾਰਵੈਸਟਰ ਦੇ ਪਿੱਛੇ 4 ਬੱਚੇ ਕਣਕ ਦੀ ਵਾਢੀ ਕਰ ਰਹੇ ਸਨ ਅਤੇ ਇਸ ਦੌਰਾਨ ਮਯੰਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹੀਰਾਮਣੀ ਨੇ ਇਹ ਬੋਰਵੈੱਲ 3 ਸਾਲ ਪਹਿਲਾਂ ਪੁੱਟਵਾਇਆ ਸੀ ਅਤੇ ਪਾਣੀ ਦੀ ਕਮੀ ਕਾਰਨ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਇਸ ਹਾਦਸੇ ਤੋਂ ਬਾਅਦ ਖੇਤ ਦਾ ਮਾਲਕ ਹੀਰਾਮਣੀ ਮਿਸ਼ਰਾ ਫਰਾਰ ਹੈ।

 

ਸ਼ੁੱਕਰਵਾਰ ਨੂੰ ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਅਤੇ ਐੱਸ.ਡੀ.ਐੱਮ. ਮੌਕੇ 'ਤੇ ਪਹੁੰਚੇ। ਇਹ ਘਟਨਾ ਦੁਪਹਿਰ 3.30 ਵਜੇ ਵਾਪਰੀ। ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ। 2 ਜੇਸੀਬੀ, ਕੈਮਰਾਮੈਨ ਦੀ ਟੀਮ ਅਤੇ ਐਸਡੀਆਰਐਫ ਦੀ ਟੀਮ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਬਨਾਰਸ ਤੋਂ ਐਨਡੀਆਰਐਫ ਦੀ ਟੀਮ ਭੇਜੀ ਗਈ ਹੈ ਅਤੇ ਜਲਦੀ ਹੀ ਬਚਾਅ ਕਾਰਜਾਂ 'ਚ ਤੇਜੀ ਲਿਆਂਦੀ ਜਾਵੇਗੀ।

 

Location: India, Madhya Pradesh

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement