Chhattisgarh News: ਸੁਸਾਇਟੀ ਨੇ ਛੱਤੀਸਗੜ੍ਹ ਦੀ ਸਿੱਖ ਲੜਕੀ ਨੂੰ ਸੁਰੱਖਿਅਤ ਬਚਾਅ ਕੇ ਮਾਪਿਆਂ ਹਵਾਲੇ ਕੀਤਾ
Published : Apr 13, 2024, 8:33 am IST
Updated : Apr 13, 2024, 8:33 am IST
SHARE ARTICLE
Society rescued Sikh girl
Society rescued Sikh girl

ਸ਼ੋਸ਼ਲ ਮੀਡੀਏ ਰਾਹੀਂ ਫਰਜ਼ੀ ਆਈ.ਡੀਆਂ ਬਣਾ ਕੇ ਅੱਲ੍ਹੜ ਉਮਰ ਦੀਆਂ ਲੜਕੀਆਂ ਨੂੰ ਜਾਲ ਵਿਚ ਫ਼ਸਾਉਣ ਜਾਂ ਅੱਗੇ ਵੇਚ ਦੇਣ ਦੇ ਧੰਦੇ ਦਾ ਪਤਾ ਲਗਿਆ ਹੈ।

Chhattisgarh News: ਨਿਜੀ ਕੰਪਨੀਆਂ ਵਿਚ ਨੌਕਰੀ ਦਾ ਲਾਲਚ ਜਾਂ ਸ਼ੋਸ਼ਲ ਮੀਡੀਏ ਰਾਹੀਂ ਫਰਜ਼ੀ ਆਈ.ਡੀਆਂ ਬਣਾ ਕੇ ਅੱਲ੍ਹੜ ਉਮਰ ਦੀਆਂ ਲੜਕੀਆਂ ਨੂੰ ਜਾਲ ਵਿਚ ਫ਼ਸਾਉਣ ਜਾਂ ਅੱਗੇ ਵੇਚ ਦੇਣ ਦੇ ਧੰਦੇ ਦਾ ਪਤਾ ਲਗਿਆ ਹੈ। ਸੱਚਖੰਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਦੀ ਅਗਵਾਈ ਵਾਲੀ ਟੀਮ ਵਿਚ ਸ਼ਾਮਲ ਇਕਬਾਲ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਛੱਤੀਸਗੜ੍ਹ ਦੇ ਸਿੱਖ ਪ੍ਰਵਾਰ ਦੀ ਨੌਜਵਾਨ ਲੜਕੀ ਨੂੰ ਸੁਰੱਖਿਅਤ ਬਚਾਅ ਕੇ ਉਸਦੇ ਮਾਪਿਆਂ ਦੇ ਹਵਾਲੇ ਕਰਨ ਦਾ ਕਾਰਜ ਕੀਤਾ ਹੈ।

‘ਰੋਜ਼ਾਨਾ ਸਪੋਕਸਮੈਨ’ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਪਿੰਕਾ ਨੇ ਦਸਿਆ ਕਿ ਉਕਤ ਲੜਕੀ ਨੂੰ ਗਿਤਾਂਜ਼ਲੀ ਸੈਲੂਨ ਦਾ ਨਕਲੀ ਆਫ਼ਰ ਲੈਟਰ ਭੇਜ ਕੇ, ਉਸਨੂੰ ਨੌਕਰੀ ਮਿਲਣ ਦੀ ਵਧਾਈ ਦਿੰਦਿਆਂ ਦਿੱਲੀ ਪਹੁੰਚਣ ਲਈ ਹਵਾਈ ਜਹਾਜ਼ ਦੀ ਟਿਕਟ ਵੀ ਨਾਲ ਭੇਜੀ ਗਈ ਅਤੇ ਬਸੰਤ ਕੁੰਜ ਦੀ ਨਰਮਦਾ ਅਪਾਰਟਮੈਂਟ ਦੇ ਬੀ-ਬਲਾਕ ਵਿਚ ਲੋਕੇਸ਼ਨ ਵੀ ਉਕਤ ਲੜਕੀ ਨੂੰ ਭੇਜ ਦਿਤੀ ਗਈ। ਜਦ ਲੜਕੀ ਸਬੰਧਤ ਪਤੇ ’ਤੇ ਪੁੱਜੀ ਤਾਂ ਉਸਨੂੰ ਬੰਦੀ ਬਣਾ ਲਿਆ ਗਿਆ, ਨਸ਼ੇ ਵਿਚ ਚੂਰ ਇਕ ਹੋਰ ਲੜਕੀ ਨੇ ਆਖਿਆ ਕਿ ਹੁਣ ਤੂੰ ਇਸ ਰੈਕੇਟ ਦੇ ਜਾਲ ਵਿਚ ਫਸ ਚੁਕੀ ਹੈਂ।

ਲੜਕੀ ਨੇ ਸਿਆਣਪ ਵਰਤਦਿਆਂ ਉਥੋਂ ਦੀ ਲੋਕੇਸ਼ਨ ਅਪਣੇ ਮਾਪਿਆਂ ਨੂੰ ਭੇਜ ਦਿਤੀ, ਮਾਪਿਆਂ ਨੇ ਸੱਚਖੰਡ ਸੇਵਾ ਸੁਸਾਇਟੀ ਦਿੱਲੀ ਨਾਲ ਸੰਪਰਕ ਕੀਤਾ, ਹਰਮੀਤ ਸਿੰਘ ਪਿੰਕਾ ਵਲੋਂ ਤੁਰਤ 112 ਨੰਬਰ ’ਤੇ ਡਾਇਲ ਕਰ ਕੇ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ, ਲੜਕੀ ਨੇ ਚੁਬਾਰੇ ਦੀ ਬਾਰੀ ਵਿਚੋਂ ਸਾਹਮਣੀਆਂ ਇਮਾਰਤਾਂ ਦੇ ਵੀਡੀਉ ਕਲਿੱਪ ਬਣਾ ਕੇ ਮਾਪਿਆਂ ਨੂੰ ਭੇਜ ਦਿਤੇ ਪਰ ਉਸ ਤੋਂ ਬਾਅਦ ਉਸਦੀ ਨਿਗਰਾਨੀ ਕਰਨ ਵਾਲੇ ਨੇਪਾਲੀ ਨੇ ਉਸਦਾ ਕੁਟਾਪਾ ਚਾੜਨਾ ਸ਼ੁਰੂ ਕਰ ਦਿਤਾ। ਸਾਰੀ ਰਾਤ ਲੜਕੀ ਨੂੰ ਖਾਣ-ਪੀਣ ਲਈ ਕੁਝ ਨਾ ਦਿਤਾ ਗਿਆ ਤੇ ਸਵੇਰੇ 11:00 ਵਜੇ ਉਕਤ ਲੜਕੀ ਨੂੰ ਉਥੋਂ ਲਿਜਾਣ ਦੀ ਤਿਆਰੀ ਸੀ ਪਰ ਉਸ ਤੋਂ ਪਹਿਲਾਂ ਹੀ ਹਰਮੀਤ ਸਿੰਘ ਪਿੰਕਾ ਦੀ ਅਗਵਾਈ ਵਾਲੀ ਟੀਮ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਮੌਕੇ ’ਤੇ ਪੁੱਜ ਗਈ ਅਤੇ ਲੜਕੀ ਨੂੰ ਸੁਰੱਖਿਅਤ ਅਪਣੇ ਕਬਜ਼ੇ ਵਿਚ ਲੈ ਲਿਆ।

ਲੜਕੀ ਨੇ ਦਸਿਆ ਕਿ ਉਸ ਨੂੰ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਾ ਕਹਿ ਕੇ 60 ਹਜਾਰ ਰੁਪਿਆ ਐਡਵਾਂਸ ਮੇਰੇ ਖਾਤੇ ਵਿਚ ਵੀ ਪਵਾ ਦਿਤਾ ਗਿਆ ਸੀ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਇਸ ਕੰਪਨੀ ਨੂੰ ਬਹੁਤ ਵਧੀਆ, ਇਮਾਨਦਾਰ ਅਤੇ ਅਮੀਰ ਵਿਅਕਤੀ ਚਲਾ ਰਹੇ ਹਨ। ਪੁਲਿਸ ਨੇ ਉਕਤ ਲੜਕੀ ਨੂੰ ਤਾਂ ਮਾਪਿਆਂ ਹਵਾਲੇ ਕਰ ਦਿਤਾ ਪਰ ਦੂਜੀ ਲੜਕੀ ਅਤੇ ਨੇਪਾਲੀ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ।

ਹਰਮੀਤ ਸਿੰਘ ਪਿੰਕਾ ਨੇ ਰੋਜ਼ਾਨਾ ਸਪੋਕਸਮੈਨ ਦੇ ਮਾਧਿਅਮ ਰਾਹੀਂ ਦੇਸ਼ ਭਰ ’ਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਬੱਚਿਆਂ ਨੂੰ ਇਸ ਬਾਰੇ ਜ਼ਰੂਰ ਜਾਗਰੂਕ ਕਰਨ ਕਿ ਨਾਮਵਰ ਕੰਪਨੀਆਂ ਦਾ ਨਾਮ ਵਰਤ ਕੇ, ਨਕਲੀ ਦਸਤਾਵੇਜ ਅਰਥਾਤ ਆਫ਼ਰ ਲੈਟਰ ਅਤੇ ਆਈ.ਡੀਆਂ ਬਣਾ ਕੇ ਨੌਜਵਾਨ ਲੜਕੇ-ਲੜਕੀਆਂ ਨੂੰ ਅਪਣੇ ਜਾਲ ਵਿਚ ਫ਼ਸਾਉਣ ਵਾਲਿਆਂ ਰੈਕਟਾਂ ਤੋਂ ਜਰੂਰ ਸਾਵਧਾਨ ਰਹਿਣ। ਹਰਮੀਤ ਸਿੰਘ ਪਿੰਕਾ ਨੇ ਦਾਅਵਾ ਕੀਤਾ ਕਿ ਚਰਚਿਤ ਅਤੇ ਮਸ਼ਹੂਰ ਸੀਰੀਅਲ ‘ਕ੍ਰਾਈਮ ਪੈਟਰੋਲ’ ਦੀ ਤਰਾਂ ਉਕਤ ਰੈਕਟ ਨੌਜਵਾਨ ਲੜਕੀਆਂ ਨੂੰ ਧੋਖੇ ਨਾਲ ਜਾਲ ਵਿਚ ਫਸਾ ਕੇ ਅੱਗੇ ਵੇਚਣ ਦਾ ਧੰਦਾ ਚਲਾ ਰਿਹਾ ਹੈ।

 (For more Punjabi news apart from Society rescued Sikh girl from Chhattisgarh and handed it over to her parents, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement