
Weather News : ਰਾਜਸਥਾਨ ਵਿਚ ਚੇਤਾਵਨੀ ਜਾਰੀ
Alert issued in 17 states including UP and Bihar, possibility of hailstorm Latest News in Punjabi : ਨਵੀਂ ਦਿੱਲੀ: ਰਾਜਸਥਾਨ ਸਮੇਤ ਦੇਸ਼ ਭਰ ਵਿਚ ਮੌਸਮ ਬਦਲ ਗਿਆ ਹੈ। ਕਿਤੇ ਮੀਂਹ ਪਿਆ ਹੈ ਅਤੇ ਕਿਤੇ ਤੂਫ਼ਾਨ। ਅਜਿਹੀ ਸਥਿਤੀ ਵਿਚ, ਐਮਪੀ, ਯੂਪੀ ਅਤੇ ਬਿਹਾਰ ਸਮੇਤ 17 ਰਾਜਾਂ ਵਿਚ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਮਪੀ ਅਤੇ ਯੂਪੀ ਸਮੇਤ 6 ਰਾਜਾਂ ਵਿਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਰਾਜਸਥਾਨ ਵਿਚ ਹਨੇਰੀਆਂ ਚੱਲਣ ਦੀ ਚੇਤਾਵਨੀ ਜਾਰੀ ਹੈ। ਇਸ ਦਾ ਪ੍ਰਭਾਵ ਦਿੱਲੀ ਤਕ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਔਰਤ ਸਮੇਤ ਦੋ ਦੀ ਮੌਤ ਹੋ ਗਈ। ਅਗਲੇ 24 ਘੰਟਿਆਂ ਵਿਚ ਯੂਪੀ ਦੇ 47 ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਗੜੇਮਾਰੀ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ।
ਬਿਹਾਰ ਦੇ 24 ਜ਼ਿਲ੍ਹਿਆਂ ਵਿਚ ਅੱਜ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿਚ ਪਟਨਾ ਵੀ ਸ਼ਾਮਲ ਹੈ। ਮੱਧ ਪ੍ਰਦੇਸ਼ ਦੇ 24 ਜ਼ਿਲ੍ਹਿਆਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੇ ਅਨੁਸਾਰ, ਪੱਛਮੀ ਗੜਬੜੀ ਕਾਰਨ ਤੇਜ਼ ਗਰਮੀ ਦਾ ਪ੍ਰਭਾਵ ਦੁਬਾਰਾ ਸ਼ੁਰੂ ਹੋਵੇਗਾ। 15 ਅਪ੍ਰੈਲ ਤੋਂ ਬਾਅਦ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਅਤੇ ਯੂਪੀ ਵਿਚ ਗਰਮੀ ਦੀ ਲਹਿਰ (ਹੀਟਵੇਵ) ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਤਾਪਮਾਨ 40 ਡਿਗਰੀ ਨੂੰ ਪਾਰ ਕਰ ਸਕਦਾ ਹੈ।