
ਦਰਅਸਲ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼...
ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਭੇਜਣ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ। ਨਵੀਂ ਦਿੱਲੀ ਸਰਕਾਰ ਵੱਲੋਂ ਮਜ਼ਦੂਰਾਂ ਲਈ ਚਲਾਈਆਂ ਗਈਆਂ 3 ਟ੍ਰੇਨਾਂ ਤੋਂ ਮਜ਼ਦੂਰ ਭੇਜਣ ਦਾ ਫੈਸਲਾ ਵੀ ਮਹੱਤਵਪੂਰਨ ਹੈ ਕਿਉਂਕਿ ਬਿਹਾਰ ਦੀ ਨਿਤੀਸ਼ ਸਰਕਾਰ ਇਸ ਦਿਸ਼ਾ ਵਿਚ ਸਹਿਯੋਗ ਕਰਨ ਤੋਂ ਝਿਜਕ ਰਹੀ ਹੈ ਅਤੇ ਕੇਜਰੀਵਾਲ ਸਰਕਾਰ ਦੇ ਵਰਕਰ ਰੇਲ ਕਿਰਾਏ ਦੇ ਭੁਗਤਾਨ ਦੇ ਸੰਬੰਧ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
Arvind Kejriwal
ਦਰਅਸਲ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਜਾਰੀ ਹੈ। ਜਿਸ ਦੇ ਤਹਿਤ ਰੇਲਵੇ, ਬੱਸਾਂ, ਹਵਾਈ ਯਾਤਰਾ ਸਮੇਤ ਸਾਰੇ ਜਨਤਕ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਭੇਜਣ ਲਈ ਵਿਸ਼ੇਸ਼ ਲੇਬਰ ਰੇਲ ਗੱਡੀਆਂ ਚਲਾਈਆਂ ਗਈਆਂ ਹਨ।
Coronavirus
ਬਿਹਾਰ ਨੂੰ ਜਾਣ ਵਾਲੀ ਹਰ ਵਿਸ਼ੇਸ਼ ਟ੍ਰੇਨ ਲਗਭਗ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਲਈ ਰਵਾਨਾ ਹੋਵੇਗੀ। ਬੁੱਧਵਾਰ ਨੂੰ ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਪਹਿਲਾਂ ਦਿੱਲੀ ਅਤੇ ਬਿਹਾਰ ਸਰਕਾਰ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੁਆਰਾ 1200 ਮਜ਼ਦੂਰਾਂ ਨੂੰ ਬਿਹਾਰ ਦੇ ਮੁਜ਼ੱਫਰਪੁਰ ਭੇਜਣ ਵਿਚ ਆਏ ਖਰਚ ਦਾ ਭੁਗਤਾਨ ਨੂੰ ਲੈ ਕੇ ਤਣਾਅ ਨਜ਼ਰ ਆ ਰਿਹਾ ਸੀ।
Trains
ਦਿੱਲੀ ਸਰਕਾਰ ਦੇ ਅਧਿਕਾਰੀ ਨੇ ਦਸਿਆ ਕਿ ਬਿਹਾਰ ਸਰਕਾਰ ਨੇ ਹੁਣ ਤਕ ਰੇਲਵੇ ਦੇ ਕਿਰਾਏ ਦੇ ਮੁੱਦੇ ਤੇ ਚੁੱਪ ਵੱਟੀ ਹੋਈ ਹੈ ਇਸ ਲਈ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਆਪ ਇਹ ਖਰਚ ਚੁੱਕਣ ਦਾ ਫ਼ੈਸਲਾ ਲਿਆ ਹੈ। ਵਿਸ਼ੇਸ਼ ਮਜ਼ਦੂਰ ਟ੍ਰੇਨ ਬਿਹਾਰ ਦੇ ਭਾਗਲਪੁਰ, ਬਰੌਨੀ ਅਤ ਦਰਭੰਗ ਲਈ ਰਵਾਨਾ ਹੋਵੇਗੀ।
coronavirus
ਪਿਛਲੇ ਹਫ਼ਤੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਬਿਹਾਰ ਜਾਣ ਵਾਲੇ ਮਜ਼ਦੂਰਾਂ ਦੇ ਕਿਰਾਏ ਦਾ ਭੁਗਤਾਨ ਪਾਰਟੀ ਨੇ ਕੀਤਾ ਸੀ ਪਰ ਬਿਹਾਰ ਦੀ ਸੱਤਾਗੜ੍ਹ ਪਾਰਟੀ ਜਨਤਾ ਦਲ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ ਸੀ।
Trains
ਇਸ ਦੇ ਨਾਲ ਹੀ ਜਨਤਾ ਦਲ ਨੇ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਸਿਰਫ ਅੱਧਾ ਮਾਮਲਾ ਦੱਸ ਰਹੀ ਹੈ ਅਤੇ ਪਾਰਟੀ ਨੇ ਬਿਹਾਰ ਸਰਕਾਰ ਤੋਂ ਖਰਚਿਆਂ ਲਈ ਪੈਸੇ ਦੀ ਮੰਗ ਕੀਤੀ ਹੈ। ਜਨਤਾ ਦਲ (ਯੂਨਾਈਟਿਡ) ਨੇ ਆਮ ਆਦਮੀ ਪਾਰਟੀ ‘ਤੇ ਪ੍ਰਸਿੱਧੀ ਲਈ ਸਸਤੀ ਰਾਜਨੀਤੀ ਕਰਨ ਦਾ ਇਲਜ਼ਾਮ ਵੀ ਲਗਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।