ਕੁੜੀ ਦੀ ਮਿਹਨਤ ਨੂੰ ਸਲਾਮ, ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਤੱਕ ਪਹੁੰਚਾ ਰਹੀ ਏ ਘਰ ਦਾ ਖਾਣਾ
Published : May 13, 2021, 2:04 pm IST
Updated : May 13, 2021, 2:04 pm IST
SHARE ARTICLE
File Photo
File Photo

'ਆਫ਼ਤ ਦੇ ਇਸ ਸਮੇਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਚੰਗੇ ਭੋਜਨ ਦੇ ਨਾਲ ਮਨੋਬਲ ਉੱਚਾ ਬਣਾਏ ਰੱਖਣ ਦੀ ਵੀ ਜ਼ਰੂਰਤ ਹੈ।''

ਉਸਮਾਨਾਬਾਦ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ ਤੇ ਇਸ ਸੰਕਟ ਵਿਚਕਾਰ ਹਰ ਕੋਈ ਇਕ ਦੂਜੇ ਦੀ ਮਦਦ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਇਕ ਪਿੰਡ ਦੀ ਕੁੜੀ ਕੋਰੋਨਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ 'ਚ ਬਣਾਇਆ ਖਾਣਾ ਮੁਫ਼ਤ ਸਪਲਾਈ ਕਰ ਰਹੀ ਹੈ। ਮਨੀਸ਼ਾ ਬਾਲਾਜੀ ਵਾਘਮਾਰੇ ਕਸਬੇ ਤਡਵਾਲੇ ਪਿੰਡ ਤੋਂ ਹਰ ਰੋਜ਼ 32 ਕਿਲੋਮੀਟਰ ਦੀ ਯਾਤਰਾ ਕਰਦੀ ਹੈ।

corona casecorona Virus 

ਉਹ ਆਪਣੀ ਸਕੂਟੀ 'ਤੇ ਭੋਜਨ ਦੇ ਕਰੀਬ 100 ਪੈਕੇਟ ਲੈ ਕੇ ਉਨ੍ਹਾਂ ਨੂੰ ਉਸਮਾਨਾਬਾਦ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਹੁੰਚਾਉਂਦੀ ਹੈ। ਵਾਘਮਾਰੇ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਸਪਤਾਲ 'ਚ ਹੋਣ ਕਾਰਨ ਉਹ ਖਾਣਾ ਨਹੀਂ ਤਿਆਰ ਕਰ ਪਾਉਂਦੇ ਹਨ। ਇਸ ਲਈ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਅਜਿਹੇ ਲੋਕਾਂ ਨੂੰ ਮੁਫ਼ਤ ਭੋਜਣ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ।

FoodFood

ਵਾਘਮਾਰੇ ਨੇ ਕਿਹਾ,''ਆਫ਼ਤ ਦੇ ਇਸ ਸਮੇਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਚੰਗੇ ਭੋਜਨ ਦੇ ਨਾਲ ਮਨੋਬਲ ਉੱਚਾ ਬਣਾਏ ਰੱਖਣ ਦੀ ਵੀ ਜ਼ਰੂਰਤ ਹੈ।'' ਵਾਘਮਾਰੇ 22 ਸਾਲ ਦੀ ਹੈ। ਉਹ ਪੁਣੇ 'ਚ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (ਐੱਮ.ਪੀ.ਐੱਸ.ਸੀ.) ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਪਰ ਸੂਬੇ 'ਚ ਪਾਬੰਦੀ ਲਗਾਏ ਜਾਣ ਕਾਰਨ ਉਹ ਆਪਣੇ ਜੱਦੀ ਸਥਾਨ ਪਰਤ ਆਈ।

ਵਾਘਮਾਰੇ ਦਾ ਕਹਿਣਾ ਹੈ ਕਿ ਇਕ ਵਾਰ ਉਸ ਦੇ ਦਾਦਾ ਜੀ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਉਸਮਾਨਾਬਾਦ 'ਚ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਉੱਥੇ ਭੋਜਨ ਨਹੀਂ ਮਿਲਿਆ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਨੂੰ ਖਾਣਾ ਵੀ ਮੁਹੱਈਆ ਨਹੀਂ ਕਰਵਾ ਪਾ ਰਹੇ ਸਨ। ਇਸ ਘਟਨਾ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।''

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement