
ਇਕ ਗੰਭੀਰ ਜ਼ਖ਼ਮੀ
ਬਾੜਮੇਰ: ਰਾਜਸਥਾਨ ਦੇ ਬਾੜਮੇਰ-ਬੀਕਾਨੇਰ ਮੈਗਾ ਹਾਈਵੇਅ 'ਤੇ 2 ਡਰਾਈਵਰ ਜ਼ਿੰਦਾ ਸੜ ਗਏ ਹਨ। ਤੇਲ ਟੈਂਕਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਦੋਵਾਂ ਦੇ ਡਰਾਈਵਰ ਕੈਬਿਨ ਵਿਚ ਹੀ ਫਸ ਗਏ। ਟੈਂਕਰ ਦਾ ਕਲੀਨਰ ਬੁਰੀ ਤਰ੍ਹਾਂ ਸੜ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਬਾੜਮੇਰ ਦੇ ਸਿੰਧੜੀ ਪਾਇਲ ਕਲਾਂ ਪਿੰਡ 'ਚ ਵਾਪਰੀ।
ਸਿੰਧੜੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਸੁਰਿੰਦਰ ਕੁਮਾਰ ਦੇ ਅਨੁਸਾਰ ਮੈਗਾ ਹਾਈਵੇਅ 'ਤੇ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਆਵਾਜਾਈ ਠੱਪ ਰਹੀ। ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਮੁਤਾਬਕ ਟੈਂਕਰ ਗੁਜਰਾਤ ਤੋਂ ਪਾਣੀਪਤ ਰਿਫਾਇੰਡ ਤੇਲ ਲੈ ਕੇ ਜਾ ਰਿਹਾ ਸੀ। ਟਰੱਕ (ਆਈਸ਼ਰ) ਬਲੋਤਰਾ ਤੋਂ ਗੁਡਾਮਲਾਨੀ ਵੱਲ ਜਾ ਰਿਹਾ ਸੀ। ਪਾਇਲ ਕਲਾਂ (ਨੇੜੇ ਮਹਾਦੇਵ ਹੋਟਲ) 'ਚ ਦੋਵਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਟੈਂਕਰ ਅਤੇ ਟਰੱਕ ਦੇ ਡਰਾਈਵਰ ਵਾਹਨਾਂ ਦੇ ਅੰਦਰ ਬੁਰੀ ਤਰ੍ਹਾਂ ਫਸ ਗਏ।
ਪੜ੍ਹੋ ਇਹ ਖਬਰ : ਜੰਮੂ-ਕਸ਼ਮੀਰ: ਪੁਲਿਸ ਨੇ 8 ਕਿਲੋਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
ਆਸਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਇੰਨੀ ਭਿਆਨਕ ਸੀ ਕਿ ਕੋਈ ਸਫਲਤਾ ਨਹੀਂ ਮਿਲੀ। ਥੋੜੀ ਦੇਰ ਵਿੱਚ ਪੁਲਿਸ ਪਹੁੰਚ ਗਈ। ਪੁਲਿਸ ਨੇ ਬਲੋਤਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਦੂਜੇ ਪਾਸੇ ਟਰੱਕ ਡਰਾਈਵਰ ਓਮ ਸਿੰਘ (28) ਪੁੱਤਰ ਭੱਖਰ ਸਿੰਘ ਅਤੇ ਟੈਂਕਰ ਚਾਲਕ ਰਾਕੇਸ਼ ਮੀਨਾ ਪੁੱਤਰ ਗੰਗਾਸਿੰਘ ਜ਼ਿੰਦਾ ਸੜ ਗਏ। ਟਰੱਕ ਕਲੀਨਰ ਦੇਵੀ ਸਿੰਘ (30) ਪੁੱਤਰ ਸਵਾਈ ਸਿੰਘ ਨਿਵਾਸ ਕੁਕਮਾ ਪਿੰਡ ਭੁਜ (ਗੁਜਰਾਤ) ਗੰਭੀਰ ਰੂਪ ਵਿਚ ਝੁਲਸ ਗਿਆ।
ਪੜ੍ਹੋ ਇਹ ਖਬਰ : ਪੰਜਾਬ ਭਰ ਵਿਚ ਲਗਾਈ ਗਈ ਕੌਮੀ ਲੋਕ ਅਦਾਲਤ, 323 ਬੈਂਚਾਂ ਅੱਗੇ ਲਗਭਗ 2.31 ਲੱਖ ਕੇਸ ਸੁਣਵਾਈ ਲਈ ਹੋਏ ਪੇਸ਼
ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਉਚੇਰੀ ਕੇਂਦਰ ਰੈਫ਼ਰ ਕਰ ਦਿਤਾ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਜਰਾਤ ਲਿਜਾਇਆ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਭੂਰਮਲਾਨੀ ਸਥਿਤ ਰਾਗੇਸ਼ਵਰੀ ਗੈਸ ਟਰਮੀਨਲ (ਆਰਜੀਟੀ) ਕੰਪਨੀ ਨੂੰ ਅੱਗ ਲੱਗਣ ਦੀ ਸੂਚਨਾ ਦਿਤੀ ਗਈ। ਘਟਨਾ ਵਾਲੀ ਥਾਂ ਤੋਂ ਕੰਪਨੀ ਦੀ ਦੂਰੀ ਕਰੀਬ 25 ਕਿਲੋਮੀਟਰ ਹੈ। ਕੰਪਨੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਪਹੁੰਚਣ 'ਚ ਕਰੀਬ ਇਕ ਘੰਟਾ ਲੱਗਾ। ਉਦੋਂ ਤੱਕ ਦੋਵੇਂ ਡਰਾਈਵਰ ਪੂਰੀ ਤਰ੍ਹਾਂ ਸੜ ਚੁੱਕੇ ਸਨ। ਜਾਣਕਾਰੀ ਅਨੁਸਾਰ ਟੈਂਕਰ ਵਿੱਚ ਵਾਧੂ ਡੀਜ਼ਲ ਦੀ ਟੈਂਕੀ ਸੀ। ਇਸ ਕਾਰਨ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਰਾਜਸਥਾਨ ਵਿਚ ਡੀਜ਼ਲ ਆਸਪਾਸ ਦੇ ਰਾਜਾਂ ਨਾਲੋਂ ਮਹਿੰਗਾ ਹੈ। ਇਸ ਕਾਰਨ ਰਾਜਸਥਾਨ ਵਿਚ ਟਰੱਕ ਡਰਾਈਵਰ ਡੀਜ਼ਲ ਨਹੀਂ ਭਰਦੇ। ਉਹ ਸਰਹੱਦੀ ਸੂਬਿਆਂ ਤੋਂ ਘੱਟ ਕੀਮਤ 'ਤੇ ਡੀਜ਼ਲ ਸਟਾਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕੋਸ਼ਿਸ਼ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।