
ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਵੋਟਿੰਗ, ਮੱਧ ਪ੍ਰਦੇਸ਼ ਦੂਜੇ ਸਥਾਨ 'ਤੇ
Lok Sabha Election 2024 : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਤਹਿਤ ਦੇਸ਼ ਦੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ 'ਤੇ ਹੋ ਰਹੀ ਵੋਟਿੰਗ 'ਚ ਦੁਪਹਿਰ 3 ਵਜੇ ਤੱਕ 52.60 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਰਾਜ ਦੇ ਹਿਸਾਬ ਨਾਲ ਵੋਟਿੰਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦੁਪਹਿਰ 3 ਵਜੇ ਤੱਕ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 66.05 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਵੋਟਰ ਇਸ ਦੌੜ ਵਿੱਚ ਦੂਜੇ ਸਥਾਨ 'ਤੇ ਹਨ, ਜਿੱਥੇ ਦੁਪਹਿਰ 3 ਵਜੇ ਤੱਕ 59.63 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਜੇਕਰ ਦੂਜੇ ਸੂਬਿਆਂ ਦੀ ਵੋਟਿੰਗ ਫੀਸਦੀ ਦੀ ਗੱਲ ਕਰੀਏ ਤਾਂ ਸ਼ਾਮ 3 ਵਜੇ ਤੱਕ ਝਾਰਖੰਡ 'ਚ 56.42, ਆਂਧਰਾ ਪ੍ਰਦੇਸ਼ 'ਚ 55.49 , ਤੇਲੰਗਾਨਾ ਵਿੱਚ 52.34, ਉੜੀਸਾ ਵਿੱਚ 52.91 ਫੀਸਦੀ, ਉੱਤਰ ਪ੍ਰਦੇਸ਼ ਵਿੱਚ 48.41 ਫੀਸਦੀ, ਬਿਹਾਰ ਵਿੱਚ 45.23 ਫੀਸਦੀ, ਮਹਾਰਾਸ਼ਟਰ ਵਿੱਚ 42.35 ਫੀਸਦੀ ਅਤੇ ਜੰਮੂ-ਕਸ਼ਮੀਰ ਵਿੱਚ 29.93 ਫੀਸਦੀ ਵੋਟਰਾਂ ਨੇ ਵੋਟ ਪਾਈ ਹੈ।