
ਬੇਟੀ ਦੀ ਇਸ ਕਾਮਯਾਬੀ 'ਤੇ ਪੂਰਾ ਪਰਿਵਾਰ ਖੁਸ਼ ਹੈ
Gujarat 10th Board Topper : ਪਾਣੀਪੁਰੀ ਵੇਚ ਕੇ ਗੁਜ਼ਾਰਾ ਕਰਨ ਵਾਲੇ ਵਡੋਦਰਾ ਦੇ ਇੱਕ ਛੋਟੇ ਵਪਾਰੀ ਦੀ ਲੜਕੀ ਨੇ ਗੁਜਰਾਤ ਸੈਕੰਡਰੀ ਬੋਰਡ ਦੇ 10ਵੀਂ ਦੇ ਨਤੀਜੇ ਵਿੱਚ 99.72 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਹੋਨਹਾਰ ਬੇਟੀ ਦੀ ਇਸ ਕਾਮਯਾਬੀ 'ਤੇ ਪੂਰਾ ਪਰਿਵਾਰ ਖੁਸ਼ ਹੈ। ਬੇਟੀ ਦੇ ਪਰਿਵਾਰ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ।
ਵਡੋਦਰਾ 'ਚ ਪਿਛਲੇ 25 ਸਾਲਾਂ ਤੋਂ ਪਾਣੀਪੁਰੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪ੍ਰਕਾਸ਼ ਕੁਸ਼ਵਾਹਾ ਦੀ ਬੇਟੀ ਪੂਨਮ ਇਸ ਸਾਲ ਗੁਜਰਾਤ ਸੈਕੰਡਰੀ ਬੋਰਡ 'ਚ 10ਵੀਂ ਜਮਾਤ 'ਚ ਸੀ। ਹਾਲ 'ਚ ਉਸਦਾ ਨਤੀਜਾ ਆਇਆ ਸੀ। ਜਿਸ 'ਚ ਉਸ ਨੇ 96 ਫੀਸਦੀ ਅੰਕ ਹਾਸਲ ਕੀਤੇ ਹਨ,ਉਸਦਾ ਪ੍ਰਤੀਸ਼ਤ 99.72 ਹੈ। ਨਤੀਜੇ ਆਉਂਦੇ ਹੀ ਘਰ 'ਚ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਛੋਟੇ ਜਿਹੇ ਘਰ 'ਚ ਰਹਿਣ ਵਾਲੇ ਕੁਸ਼ਵਾਹਾ ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪ੍ਰਕਾਸ਼ ਕੁਸ਼ਵਾਹਾ ਛੋਟਾ ਜਿਹਾ ਠੇਲਾ ਚਲਾਉਂਦੇ ਹਨ। ਪੂਨਮ ਹੁਣ ਮੈਡੀਕਲ ਖੇਤਰ ਵਿੱਚ ਜਾਣ ਬਾਰੇ ਸੋਚ ਰਹੀ ਹੈ ਅਤੇ ਡਾਕਟਰ ਬਣਨਾ ਚਾਹੁੰਦੀ ਹੈ।
ਪਿਤਾ ਨੇ ਦੱਸਿਆ ਕਿ ਪੂਨਮ ਨੂੰ ਕਾਫੀ ਸੰਘਰਸ਼ ਤੋਂ ਬਾਅਦ ਇਹ ਕਾਮਯਾਬੀ ਮਿਲੀ ਹੈ। ਮਾਪਿਆਂ ਦੀ ਮਦਦ ਕਰਕੇ ਉਸ ਨੂੰ ਜੋ ਸਮਾਂ ਮਿਲਦਾ ਸੀ, ਉਸ 'ਚ ਉਹ ਪੜ੍ਹਾਈ ਕਰਦੀ ਸੀ। ਪੂਨਮ ਦੇ ਪਰਿਵਾਰਕ ਮੈਂਬਰ ਉਸ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹਨ ਅਤੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਵੀ ਉਤਸ਼ਾਹਿਤ ਕਰ ਰਹੇ ਹਨ। ਮਾਂ ਅਨੀਤਾ ਕੁਸ਼ਵਾਹਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਨਤੀਜਾ ਆਇਆ ਹੈ ਅਤੇ ਹੁਣ ਪੂਰਾ ਪਰਿਵਾਰ ਆਪਣੇ ਪਿੰਡ ਹੈ, ਪਿੰਡ 'ਚ ਵੀ ਬੇਟੀ ਦੀ ਸਫਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਅੱਜ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਲਗਭਗ 18 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਸਾਲ ਕੁੱਲ ਪਾਸ ਪ੍ਰਤੀਸ਼ਤਤਾ 87.98% ਰਹੀ। ਬੋਰਡ ਅਨੁਸਾਰ ਇਸ ਸਾਲ ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 6.40 ਫੀਸਦੀ ਵਧੀਆ ਰਿਹਾ ਹੈ।