
ਕਈ ਰਿਸਰਚ ਅਤੇ ਸਟੱਡੀ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੁਲਾਈ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਚੁੱਕੀ ਹੈ। ਉੱਥੇ ਹੀ ਹੁਣ ਤਕ ਸਾਢੇ ਅੱਠ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ (Coronavirus) ਨੇ ਹੁਣ ਦੇਸ਼ ਵਿਚ ਰਫ਼ਤਾਰ ਫੜ ਲਈ ਹੈ। ਹਰ ਰੋਜ਼ ਔਸਤਨ 10 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਮਹਣੇ ਆ ਰਹੇ ਹਨ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਤਾਂ ਬਸ ਅਜੇ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾ ਹੋਰ ਵੀ ਮੁਸ਼ਿਕਲ ਭਰੇ ਹੋ ਸਕਦੇ ਹਨ।
Corona Virus
ਕਈ ਰਿਸਰਚ ਅਤੇ ਸਟੱਡੀ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੁਲਾਈ ਅਤੇ ਅਗਸਤ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਰਿਕਾਰਡ ਦਾ ਵਾਧਾ ਹੋ ਸਕਦਾ ਹੈ। ਇਸ ਦੇ ਚਲਦੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੈਕਸ ਹਸਪਤਾਲ ਦੇ ਡਾਕਟਰ ਜੁਨੇਜਾ ਨੇ ਕਿਹਾ ਕਿ ਕੋਰੋਨਾ ਦੇ ਮੁਸ਼ਕਿਲ ਦੌਰ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਰੋਨਾ ਦਾ ਮਾਮਲੇ ਕਦੋਂ ਸਿਖਰ ਤੇ ਪਹੁੰਚਣਗੇ ਇਹ ਫਿਲਹਾਲ ਨਹੀਂ ਕਿਹਾ ਜਾ ਸਕਦਾ।
Corona Virus
ਉਹ ਸਭ ਕੁੱਝ ਸਹੀ ਹੋਣ ਦੀ ਉਮੀਦ ਕਰ ਰਹੇ ਹਨ ਪਰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਉਹ ਕੋਰੋਨਾ ਨਾਲ ਲੜਨ ਲਈ ਤਿਆਰ ਹਨ। ਡਾਕਟਰ ਜੁਨੇਜਾ ਦੇ ਮੁਤਾਬਕ ਹਾਲ ਦੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਬੈਡ ਦੀ ਡਿਮਾਂਡ ਕਾਫੀ ਜ਼ਿਆਦਾ ਵਧ ਗਈ ਹੈ। ਅਜਿਹੇ ਵਿਚ ਉਹਨਾਂ ਤੇ ਦਬਾਅ ਜ਼ਰੂਰ ਵਧਿਆ ਹੈ ਪਰ ਮੁਸ਼ਕਿਲ ਦੌਰ ਵਿਚ ਉਹ ਇਕ ਦੂਜੇ ਦਾ ਹੌਂਸਲਾ ਵਧਾ ਰਹੇ ਹਨ।
Corona virus
ਦਿੱਲੀ ਦੇ ਮੈਕਸ ਹਸਪਤਾਲ ਵਿਚ ਐਂਬੂਲੈਂਸ ਰਾਹੀਂ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਨੂੰ ਲਿਆਇਆ ਜਾ ਰਿਹਾ ਹੈ। ਇੱਥੇ ਦੇ 20 ਪਰਸੈਂਟ ਬੈਡ ਕੋਰੋਨਾ ਦੇ ਮਰੀਜ਼ਾਂ ਲਈ ਰਿਜਰਵ ਕਰ ਦਿੱਤਾ ਗਿਆ ਹੈ। ਇੱਥੋਂ ਦੀ ਇਕ ਨਰਸ ਜੋਤੀ ਈਸਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਥੋੜਾ ਡਰ ਲਗਦਾ ਹੈ ਕਿਉਂ ਕਿ ਪਤਾ ਨਹੀਂ ਕੋਰੋਨਾ ਵਾਇਰਸ ਉਹਨਾਂ ਤੇ ਕਿੱਥੋਂ ਅਤੇ ਕਦੋਂ ਹਮਲਾ ਕਰ ਦੇਵੇ। ਡਾਕਟਰ ਅਤੇ ਨਰਸਾਂ ਲਈ ਪੀਪੀਈ ਕਿਟ ਪਹਿਨ ਕੇ ਕੰਮ ਕਰਨਾ ਵੀ ਬੇਹੱਦ ਮੁਸ਼ਕਿਲ ਚੁਣੌਤੀ ਹੈ।
Corona
ਇੱਥੋਂ ਦੀ ਇਕ ਨਰਸ ਵਿਨੀਤਾ ਠਾਕੁਰ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਲੰਬੇ ਸਮੇਂ ਤਕ ਕਿਟ ਨੂੰ ਪਹਿਨਣ ਲਈ ਤੁਹਾਨੂੰ ਮਾਨਸਿਕ ਅਤੇ ਸ਼ਰੀਰਕ ਤਾਕਤ ਦੀ ਜ਼ਰੂਰਤ ਹੈ। ਐਫਪੀ ਨਾਲ ਗੱਲਬਾਤ ਕਰਦੇ ਹੋਏ ਇਕ ਮਰੀਜ਼ ਭੁਪਿੰਦਰ ਸ਼ਰਮਾ ਨੇ ਦਸਿਆ ਕਿ ਕੋਰੋਨਾ ਦੇ ਇਸ ਮੁਸ਼ਕਿਲ ਦੌਰ ਵਿਚ ਡਾਕਟਰ ਅਤੇ ਨਰਸ ਰੱਬ ਤੋਂ ਘਟ ਨਹੀਂ ਹੈ।
corona test
ਉਹਨਾਂ ਨੇ ਕਿਹਾ ਕਿ ਕਿਸੇ ਮਰੀਜ਼ ਨੂੰ ਇਲਾਜ ਦੌਰਾਨ ਡਾਕਟਰ ਅਤੇ ਨਰਸ ਅਪਣੀ ਜਾਨ ਨੂੰ ਖਤਰੇ ਵਿਚ ਪਾ ਦਿੰਦੇ ਹਨ। ਇਸ ਤੋਂ ਵੱਡਾ ਹੋਰ ਕਿਹੜਾ ਕੰਮ ਹੋ ਸਕਦਾ ਹੈ। ਦਸ ਦਈਏ ਕਿ ਦਿੱਲੀ ਅਤੇ ਮੁੰਬਈ ਦੇ ਹਸਪਤਾਲ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਬੈਡ ਮਿਲਣ ਵਿਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।