
ਨੇਪਾਲ ਦੀ ਦਖਣੀ ਸਰਹੱਦ 'ਤੇ ਸ਼ੁਕਰਵਾਰ ਨੂੰ ਨੇਪਾਲ ਆਰਮਡ ਪੁਲਿਸ ਦੇ ਜਵਾਨਾਂ ਨੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ 'ਤੇ ਕਥਿਤ ਰੂਪ 'ਤੇ
ਕਾਠਮੰਡੂ, 12 ਜੂਨ : ਨੇਪਾਲ ਦੀ ਦਖਣੀ ਸਰਹੱਦ 'ਤੇ ਸ਼ੁਕਰਵਾਰ ਨੂੰ ਨੇਪਾਲ ਆਰਮਡ ਪੁਲਿਸ ਦੇ ਜਵਾਨਾਂ ਨੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ 'ਤੇ ਕਥਿਤ ਰੂਪ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਨੇਪਾਲ ਪੁਲਿਸ ਨੇ ਦਾਅਵਾ ਕੀਤਾ ਕਿ ਭਾਰਤੀ ਨਾਗਰਿਕਾਂ ਦਾ ਸਮੂਹ ਦਖਣੀ ਸਰਹੱਦ ਪਾਰ ਕਰ ਜ਼ਬਰਦਸ਼ਤੀ ਨੇਪਾਲੀ ਖੇਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
File Photo
ਨੇਪਾਲ ਦੀ ਆਰਮਡ ਪੁਲਿਸ ਫੋਰਸ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਨਾਰਾਇਣ ਬਾਬੂ ਥਾਪਾ ਨੇ ਪੀ. ਟੀ. ਆਈ.-ਭਾਸ਼ਾ ਨੂੰ ਦਸਿਆ ਕਿ ਇਹ ਘਟਨਾ ਉਦੋਂ ਹੋਈ ਜਦ ਭਾਰਤ-ਨੇਪਾਲ ਸਰਹੱਦ ਤੋਂ ਨੇਪਾਲ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 25-30 ਭਾਰਤੀਆਂ ਦੇ ਇਕ ਸਮੂਹ ਨੇ ਪਰਸਾ ਗ੍ਰਾਮੀਣ ਨਗਰ ਪਾਲਿਕਾ ਨੇ ਨਾਰਾਇਣਪੁਰ ਖੇਤਰ ਵਿਚ ਨੇਪਾਲੀ ਸੁਰੱਖਿਆ ਕਰਮੀ 'ਤੇ ਹਮਲਾ ਕੀਤਾ। (ਏਜੰਸੀ)