
ਸਵੇਰੇ 3 ਵਜੇ ਅੱਗ ਤੇ ਪਾਇਆ ਗਿਆ ਕਾਬੂ
ਨਵੀਂ ਦਿੱਲੀ: ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਸ਼ਨੀਵਾਰ ਦੇਰ ਰਾਤ ਇੱਕ ਰੋਹਿੰਗਿਆ ਸ਼ਰਨਾਰਥੀ ਕੈਂਪ ਵਿੱਚ ਭਿਆਨਕ ਅੱਗ ਲੱਗ ਗਈ, ਅੱਗ ਲੱਗਣ ਨਾਲ ਕਰੀਬ 50 ਝੌਪੜੀਆਂ ਸੜ ਕੇ ਸੁਆਹ ਹੋ ਗਈਆਂ।
FIRE
ਇਹ ਅੱਗ ਰਾਤ ਕਰੀਬ 11 ਵਜੇ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਤੜਕੇ ਕਰੀਬ 3 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਰਾਹਤ ਦੀ ਗੱਲ਼ ਰਹੀ ਕਿ ਅੱਗ ਨਾਲ ਕਿਸੇ ਦਾ ਜਾਨੀ ਨੁਕਾਸਨ ਨਹੀਂ ਹੋਇਆ।
Fire Brigade
ਅਧਿਕਾਰੀ ਨੇ ਦੱਸਿਆ ਕਿ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਮਦਨਪੁਰ ਖੱਦਰ ਵਿਖੇ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ 5 ਫਾਇਰ ਟੈਂਡਰ ਤੁਰੰਤ ਮੌਕੇ' ਤੇ ਪਹੁੰਚ ਗਏ। ਸਵੇਰੇ 3 ਵਜੇ ਅੱਗ ਤੇ ਕਾਬੂ ਪਾ ਲਿਆ ਗਿਆ।