ਦੇਸ਼ ’ਚ 71 ਦਿਨਾਂ ਬਾਅਦ ਆਏ ਸੱਭ ਤੋਂ ਘੱਟ ਮਾਮਲੇ :24 ਘੰਟਿਆਂ ’ਚ ਮਿਲੇ 80,834 ਨਵੇਂ ਪਾਜ਼ੇਟਿਵ ਮਰੀਜ਼
Published : Jun 13, 2021, 10:03 am IST
Updated : Jun 13, 2021, 12:03 pm IST
SHARE ARTICLE
corona case
corona case

25,31,95,048 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਕੋਰੋਨਾ ਵੈਕਸੀਨ

ਨਵੀਂ ਦਿੱਲੀ : ਭਾਰਤ( India) ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਲਾਗ( Coronavirus )  ਦੇ ਨਵੇਂ ਮਾਮਲਿਆਂ ਦਾ ਅੰਕੜਾ ਬੀਤੇ 70 ਦਿਨਾਂ ’ਚ ਸੱਭ ਤੋਂ ਘੱਟ ਰਿਕਾਰਡ ਕੀਤਾ ਗਿਆ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 3 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ।

 

 

ਮੰਤਰਾਲੇ ਨੇ ਦਸਿਆ ਕਿ ਇਸ ਮਿਆਦ ’ਚ 1,32,062   ਪੀੜਤ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ। ਅੱਜ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ 80,834  ਨਵੇਂ ਮਾਮਲੇ ਆਏ ਜੋ 71 ਦਿਨਾਂ ਤੋਂ ਬਾਅਦ ਸੱਭ ਤੋਂ ਘੱਟ ਹਨ। ਅੱਜ ਲਗਾਤਾਰ ਛੇਵੇਂ ਦਿਨ ਭਾਰਤ ’ਚ ਇਕ ਲੱਖ ਤੋਂ ਘੱਟ ਕੋਰੋਨਾ ਲਾਗ ਦੇ ਮਾਮਲੇ ਆਏ ਹਨ ਜੋ ਪਿਛਲੇ 71 ਦਿਨਾਂ ’ਚ ਸੱਭ ਤੋਂ ਘੱਟ ਹੈ।

Corona VirusCorona Virus

8 ਜੂਨ ਨੂੰ ਦੇਸ਼ ’ਚ 86,498 ਨਵੇਂ ਮਾਮਲੇ ਦਰਜ ਹੋਏ ਸਨ ਜੋ 2 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਰਹੇ। 2 ਅਪ੍ਰੈਲ ਨੂੰ ਦੇਸ਼ ’ਚ 89,129 ਨਵੇਂ ਇਨਫ਼ੈਕਸ਼ਨ ਦੇ ਮਾਮਲੇ ਆਏ। ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਦੇਸ਼ ’ਚ ਹੁਣ ਇਨਫ਼ੈਕਸ਼ਨ ਦੇ ਮਾਮਲੇ ਘੱਟ ਹੋ ਰਹੇ ਹਨ।

Corona Virus Corona Virus

 

 ਇਹ ਵੀ ਪੜ੍ਹੋ:  IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦੇਣਗੇ ਫਰੀ ਕੋਚਿੰਗ

 

7 ਮਈ ਨੂੰ ਦਰਜ ਹੋਏ ਇਨਫ਼ੈਕਸ਼ਨ ਦੇ  ਨਵੇਂ ਮਾਮਲੇ ( Infection cases)  ਮਾਮਲਿਆਂ ਦਾ ਅੰਕੜਾ 4,14,188 ਸੀ। 17 ਮਈ ਨੂੰ ਇਨਫ਼ੈਕਸ਼ਨ ਦੇ ਮਾਮਲਿਆਂ( Infection cases)   ’ਚ ਕੁੱਝ ਰਾਹਤ ਦੇ ਸੰਕੇਤ ਦਿਤੇ ਤੇ ਇਹ ਤਿੰਨ ਲੱਖ ਤੋਂ ਘੱਟ ਦਰਜ ਕੀਤੇ ਗਿਆ।   ਦੇਸ਼ ਵਿਚ 2,80,43,446 ਠੀਕ ਹੋ ਕੇ ਘਰ ਪਰਤ ਗਏ ਹਨ। ਦੇਸ਼ ਵਿਚ ਹੁਣ ਤੱਕ 25,31,95,048 ਲੋਕਾਂ ਨੂੰ ਕੋਰੋਨਾ ਵੈਕਸੀਨ(Corona vaccine)  ਲਗਾਈ ਜਾ ਚੁੱਕੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement