
ਫਲਾਈਓਵਰ ਦੇ ਹੇਠਾਂ ਤੋਂ ਲੰਘ ਰਹੇ ਵਾਹਨਾਂ ਨੂੰ ਲੱਗੀ ਟੱਕਰ, 3 ਦੀ ਮੌਤ ਤੇ 2 ਜ਼ਖ਼ਮੀ
ਮੁੰਬਈ : ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਮੰਗਲਵਾਰ ਨੂੰ ਇਕ ਕੈਮੀਕਲ ਟੈਂਕਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਲਟ ਗਿਆ। ਹਾਦਸੇ ਤੋਂ ਬਾਅਦ ਟੈਂਕਰ ਨੂੰ ਅੱਗ ਲੱਗ ਗਈ। ਇਸ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ। ਘਟਨਾ ਦੁਪਹਿਰ 12 ਵਜੇ ਖੰਡਾਲਾ ਬਾਈਪਾਸ 'ਤੇ ਬਣੇ ਫਲਾਈਓਵਰ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਸਾਰਾ ਟੈਂਕਰ ਸੜ ਕੇ ਸੁਆਹ ਹੋ ਗਿਆ। ਟੈਂਕਰ ਵਿਚੋਂ ਨਿਕਲ ਰਿਹਾ ਕੈਮੀਕਲ ਫਲਾਈਓਵਰ ਦੇ ਹੇਠਾਂ ਤੱਕ ਡਿੱਗ ਰਿਹਾ ਸੀ। ਜਿਥੇ-ਜਿਥੇ ਕੈਮੀਕਲ ਡਿੱਗਿਆ ਉਥੇ ਅੱਗ ਫੈਲ ਗਈ।
ਇਹ ਵੀ ਪੜ੍ਹੋ: ਡਿਫਾਲਟਰ ਰਾਈਸ ਮਿੱਲਰਾਂ ਲਈ ਯਕਮੁਸ਼ਤ ਨਿਬੇੜਾ ਨੀਤੀ ਲਿਆਉਣ ਸਬੰਧੀ ਵਿਸਥਾਰਤ ਵਿਚਾਰ-ਵਟਾਂਦਰਾ
ਹਾਦਸੇ ਦੌਰਾਨ ਇਕ ਟੈਂਕਰ ਵਿਚ ਸਵਾਰ ਦੋ ਵਿਅਕਤੀ ਅਤੇ ਫਲਾਈਓਵਰ ਦੇ ਹੇਠਾਂ ਤੋਂ ਲੰਘ ਰਹੇ ਦੋ ਬਾਈਕ ਸਵਾਰ ਅੱਗ ਦੀ ਲਪੇਟ ਵਿਚ ਆ ਗਏ। ਜਿਸ ਦੇ ਚਲਦੇ ਉਨ੍ਹਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਫਲਾਈਓਵਰ ਦੇ ਹੇਠਾਂ ਕੁਝ ਵਾਹਨ ਵੀ ਅੱਗ ਦੀ ਲਪੇਟ ਵਿਚ ਆ ਗਏ ਹਨ। ਜ਼ਖਮੀਆਂ ਨੂੰ ਸੋਮਤਨੇ ਦੇ ਪਵਨਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਤੋਂ ਬਾਅਦ ਮੁੰਬਈ ਅਤੇ ਪੁਣੇ ਜਾਣ ਵਾਲੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿਤਾ ਗਿਆ। ਇਸ ਕਾਰਨ ਕਈ ਕਿਲੋਮੀਟਰ ਤਕ ਵਾਹਨਾਂ ਦੀ ਕਤਾਰ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਫਾਇਰ ਫਾਈਟਰ ਨੂੰ ਬੁਲਾਇਆ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਟੈਂਕਰ ਨੂੰ ਕੱਢਣ ਲਈ ਕਰੇਨ ਬੁਲਾਈ ਗਈ ਹੈ।