
ਪੁਲਿਸ ਨੇ ਯੈਮੋ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ
Mumbai News: ਮੁੰਬਈ - ਮੁੰਬਈ ਦੇ ਮਲਾਡ 'ਚ ਇਕ ਵਿਅਕਤੀ ਨੇ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਸੀ ਪਰ ਵਿਅਕਤੀ ਨੂੰ ਉਹ ਖਾਣੀ ਨਸੀਬ ਨਹੀਂ ਹੋਈ। ਵਿਅਕਤੀ ਨੂੰ ਇਸ ਆਈਸਕ੍ਰੀਮ ਕੋਨ ਦੇ ਅੰਦਰ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ। ਇਸ ਤੋਂ ਬਾਅਦ ਵਿਅਕਤੀ ਨੇ ਨਜ਼ਦੀਕੀ ਮਲਾਡ ਪੁਲਿਸ ਸਟੇਸ਼ਨ ਪਹੁੰਚ ਕੇ ਇਸ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਪੁਲਿਸ ਨੇ ਯੈਮੋ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਨੇ ਆਈਸਕ੍ਰੀਮ ਵਿਚ ਮਿਲੀ ਮਨੁੱਖੀ ਉਂਗਲੀ ਨੂੰ ਹੋਰ ਪੁਸ਼ਟੀ ਲਈ ਐਫਐਸਐਲ (ਫੋਰੈਂਸਿਕ) ਨੂੰ ਭੇਜ ਦਿੱਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰੈਂਡਨ ਫੇਰਾਓ ਨੇ ਦੱਸਿਆ ਹੈ ਕਿ ਉਸ ਨੇ ਇਸ ਆਈਸਕ੍ਰੀਮ ਨੂੰ ਯੂਮੋ ਆਈਸਕ੍ਰੀਮ ਤੋਂ ਆਨਲਾਈਨ ਆਰਡਰ ਕੀਤਾ ਸੀ।
ਇੰਨਾ ਹੀ ਨਹੀਂ, ਉਸ ਨੇ ਅੱਧੇ ਤੋਂ ਵੱਧ ਆਈਸਕ੍ਰੀਮ ਖਾ ਵੀ ਲਈ ਸੀ ਅਤੇ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਸ ਵਿਚ ਕੁਝ ਗੜਬੜ ਹੈ। ਅਚਾਨਕ ਉਸ ਦੇ ਮੂੰਹ ਵਿਚ ਕੁੱਝ ਆਇਆ ਫਿਰ ਉਸ ਨੇ ਆਪਣੇ ਮੂੰਹ ਵਿਚੋਂ ਟੁਕੜਾ ਕੱਢਿਆ ਅਤੇ ਉਸ ਵੱਲ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਕਿਸੇ ਦੀ ਉਂਗਲੀ ਸੀ। ਇਹ ਦੇਖ ਕੇ ਉਹ ਦੰਗ ਰਹਿ ਗਿਆ। ਪੇਸ਼ੇ ਤੋਂ ਐੱਮ.ਬੀ.ਬੀ.ਐੱਸ. ਡਾਕਟਰ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਇਹ ਕਿਸੇ ਦਾ ਅੰਗੂਠਾ ਹੈ।
ਉਹ ਅੰਗੂਠੇ 'ਤੇ ਨਹੁੰ ਅਤੇ ਉਂਗਲਾਂ ਦੇ ਨਿਸ਼ਾਨ ਵੀ ਦੇਖ ਸਕਦਾ ਸੀ। ਇਸ ਤੋਂ ਬਾਅਦ ਉਸ ਨੇ ਪਹਿਲਾਂ ਉਂਗਲ ਨੂੰ ਬਰਫ਼ 'ਚ ਰੱਖਿਆ ਅਤੇ ਫਿਰ ਤੁਰੰਤ ਥਾਣੇ 'ਚ ਰਿਪੋਰਟ ਦਰਜ ਕਰਵਾਈ। ਮਲਾਡ ਪੁਲਿਸ ਨੇ ਕੰਪਨੀ ਖਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਆਈਸਕ੍ਰੀਮ 'ਚ ਮਿਲੀ ਉਂਗਲੀ ਨੂੰ ਵੱਡੀ ਸਾਜ਼ਿਸ਼ ਮੰਨਿਆ ਜਾ ਰਿਹਾ ਹੈ ਅਤੇ ਮੁੰਬਈ ਮਲਾਡ ਪੁਲਸ ਨੇ ਧਾਰਾ 272, 273 ਅਤੇ 336 ਤਹਿਤ ਐੱਫ.ਆਈ.ਆਰ. ਕਰ ਲਈ ਹੈ।