
ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਣੇ ਹੋਰ ਵਿਧਾਇਕਾਂ ਨੂੰ ਨੋਟਿਸ ਜਾਰੀ
ਜੈਪੁਰ, 12 ਜੁਲਾਈ : ਰਾਜਸਥਾਨ ਪੁਲਿਸ ਦੀ ਵਿਸ਼ੇਸ਼ ਸ਼ਾਖਾ ਐਸਓਜੀ ਨੇ ਰਾਜ ਸਰਕਾਰ ਨੂੰ ਅਸਥਿਰ ਕਰਨ ਦੀ ਕਥਿਤ ਸਾਜ਼ਸ਼ ਮਾਮਲੇ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਰਕਾਰੀ ਮੁੱਖ ਕਨਵੀਨਰ ਸਣੇ ਹੋਰ ਵਿਧਾਇਕਾਂ ਨੂੰ ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਹਨ। ਵਧੀਕ ਪੁਲਿਸ ਡੀਜੀਪੀ ਅਸ਼ੋਕ ਰਾਠੌਰ ਨੇ ਦਸਿਆ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਵਾਇਦ ਦਾ ਹਿੱਸਾ ਹੈ। ਉਨ੍ਹਾਂ ਦਸਿਆ ਕਿ ਜਿਉਂ ਜਿਉਂ ਜਾਂਚ ਅੱਗੋਂ ਵਧੇਗੀ, ਦੂਜਿਆਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ। ਆਜ਼ਾਦ ਵਿਧਾਇਕ ਬਾਬੂਲਾਲ ਨਾਗਰ ਵੀ ਉਨ੍ਹਾਂ ਵਿਧਾਇਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਐਸਓਜੀ ਨੇ ਨੋਟਿਸ ਜਾਰੀ ਕੀਤਾ ਹੈ।
ਮੁੱਖ ਮੰਤਰੀ ਨੂੰ ਮਿਲਣ ਉਸ ਦੇ ਘਰ ਪਹੁੰਚੇ ਆਜ਼ਾਦ ਵਿਧਾਇਕ ਬਾਬੂਲਾਲ ਨਾਗਰ ਨੇ ਮੁੱਖ ਮੰਤਰੀ ਘਰ ਦੇ ਬਾਹਰ ਪੱਤਰਕਾਰਾਂ ਨੂੰ ਦਸਿਆ ਕਿ ਐਸਓਜੀ ਨੇ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਅਤੇ ਸਮਾਂ ਮੰਗਿਆ ਹੈ। ਅਜਿਹੇ ਹੋਰ ਵਿਧਾਇਕ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨੋਟਿਸ ਮਿਲੇ ਹਨ। ਨਾਗਰ ਨੇ ਦਸਿਆ ਕਿ ਸਾਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਵਿਸ਼ਵਾਸ ਹੈ ਅਤੇ ਸਾਨੂੰ ਉਨ੍ਹਾਂ ਦੀ ਅਗਵਾਈ ਵਿਚ ਵਿਸ਼ਵਾਸ ਹੈ। ਐਸਓਜੀ ਨੇ ਸ਼ੁਕਰਵਾਰ ਨੂੰ ਦੋ ਮੋਬਾਈਲ ਨੰਬਰਾਂ ਦੀ ਜਾਂਚ ਤੋਂ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਪਰਚਾ ਦਰਜ ਕੀਤਾ ਹੈ
File Photo
ਅਤੇ ਇਸ ਸਬੰਧ ਵਿਚ ਸਨਿਚਰਵਾਰ ਨੂੰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਦੌਰਾਨ ਐਤਵਾਰ ਨੂੰ ਰਾਜ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਨਿਵਾਸ 'ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਾਲਾਤ ਬਾਰੇ ਚਰਚਾ ਕੀਤੀ। ਦੂਜੇ ਪਾਸੇ, ਉਪ ਸਚਿਨ ਪਾਇਲਟ ਦੇ ਕਰੀਬੀ ਮੰਨੇ ਜਾਣ ਵਾਲੇ ਕੁੱਝ ਕਾਂਗਰਸੀ
ਵਿਧਾÎਇਕ ਦਿੱਲੀ ਚਲੇ ਗਏ ਹਨ। ਜੈਪੁਰ ਵਿਚ ਮਾਲ ਮੰਤਰੀ ਹਰੀਸ਼ ਚੌਧਰੀ, ਕਿਰਤ ਮੰਤਰੀ ਟੀਕਾਰਾਮ ਜੁਲੀ, ਸਿਹਤ ਮੰਤਰੀ ਰਘੂ ਸ਼ਰਮਾ ਸਣੇ ਕਈ ਵਿਧਾਇਕਾਂ ਨੇ ਗਹਿਲੋਤ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਰਾਜਸੀ ਹਾਲਾਤ ਬਾਰੇ ਚਰਚਾ ਕੀਤੀ। ਸੱਤਾਧਾਰੀ ਕਾਂਗਰਸ ਸਰਕਾਰ ਨੂ ੰਸਾਰੇ 13 ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਸਿਆਸੀ ਸੰਕਟ ਉਦੋਂ ਪੈਦਾ ਹੋਇਆ ਜਦ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਦੀ ਸਰਕਾਰ ਡੇਗਣ ਦੀ ਕਿਸ਼ਸ਼ ਦਾ ਦੋਸ਼ ਲਾਇਆ ਸੀ। 200 ਸੀਟਾਂ ਵਾਲੀ ਰਾਜਸਥਾਨ ਵਿਧਾਨ ਸਭਾ ਵਿਚ ਕਾਂਗਰਸ ਦੇ 107 ਵਿਧਾਇਕ ਹਨ ਅਤੇ ਪਾਰਟੀ ਨੂੰ ਕਈ ਆਜ਼ਾਦ ਵਿਧਾਇਕਾਂ ਅਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ। (ਏਜੰਸੀ)
File Photo
ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ
ਜੈਪੁਰ, 12 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਸੂਤਰਾਂ ਨੇ ਦਸਿਆ ਕਿ ਬੈਠਕ ਸੋਮਵਾਰ ਨੂੰ ਮੁੱਖ ਮੰਤਰੀ ਨਿਵਾਸ 'ਤੇ ਸਵੇਰੇ 10.30 ਵਜੇ ਬੁਲਾਈ ਗਈ ਹੈ। ਮੁੱਖ ਮੰਤਰੀ ਐਤਵਾਰ ਰਾਤ ਨੂੰ ਪਾਰਟੀ ਦੇ ਵਿਧਾਇਕਾਂ ਅਤੇ ਪਾਰਟੀ ਨੂੰ ਸਮਰਥਨ ਦੇ ਰਹੀਆਂ ਪਾਰਟੀਟਾਂ ਦੇ ਵਿਧਾਇਕਾਂ ਨਾਲ ਹਾਲਾਤ ਬਾਰੇ ਚਰਚਾ ਕਰਨਗੇ। (ਏਜੰਸੀ)
ਰਾਜਸਥਾਨ ਸੰਕਟ : ਪਾਰਟੀ ਲੀਡਰਸ਼ਿਪ ਕਦੋਂ ਜਾਗੇਗੀ? : ਕਪਿਲ ਸਿੱਬਲ
ਨਵੀਂ ਦਿੱਲੀ, 12 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੁਆਰਾ ਭਾਜਪਾ 'ਤੇ ਅਪਣੀ ਸਰਕਾਰ ਡੇਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਣ ਮਗਰੋਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਉਹ ਪਾਰਟੀ ਬਾਰੇ ਚਿੰਤਿਤ ਹਨ। ਸਿੱਬਲ ਨੇ ਇਸ ਸੰਕਟ ਦਾ ਤੁਰਤ ਹੱਲ ਕਰਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਲੀਡਰਸ਼ਿਪ ਕਦੋਂ ਜਾਗੇਗੀ? ਉਨ੍ਹਾਂ ਟਵਿਟਰ 'ਤੇ ਕਿਹਾ, 'ਪਾਰਟੀ ਬਾਬਤ ਚਿੰਤਿਤ ਹਾਂ। ਕੀ ਅਸੀਂ ਤਦ ਜਾਗਾਂਗੇ ਜਦ ਸਾਡੇ ਹੱਥੋਂ ਸੱਭ ਕੁੱਝ ਨਿਕਲ ਜਾਵੇਗਾ?' ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਵਿਵੇਕ ਤਨਖ਼ਾ ਨੇ ਸਿੱਬਲ ਦੀ ਟਿਪਣੀ ਬਾਰੇ ਕਿਹਾ ਕਿ ਉਨ੍ਹਾਂ ਦੀ ਚਿੰਤਾ ਹਰ ਪਾਰਟੀ ਵਰਕਰ ਦੀ ਚਿੰਤਾ ਹੈ। (ਏਜੰਸੀ)