
ਕੌਮੀ ਰਾਜਧਾਨੀ ਵਿਚ ਚਾਰ ਦਿਨਾਂ ਦੇ ਵਕਫ਼ੇ ਮਗਰੋਂ ਡੀਜ਼ਲ ਦੀ ਕੀਮਤ ਵਿਚ ਐਤਵਾਰ ਨੂੰ 16 ਪੈਸੇ ਪ੍ਰਤੀ ਲਿਟਰ
ਨਵੀਂ ਦਿੱਲੀ, 12 ਜੁਲਾਈ : ਕੌਮੀ ਰਾਜਧਾਨੀ ਵਿਚ ਚਾਰ ਦਿਨਾਂ ਦੇ ਵਕਫ਼ੇ ਮਗਰੋਂ ਡੀਜ਼ਲ ਦੀ ਕੀਮਤ ਵਿਚ ਐਤਵਾਰ ਨੂੰ 16 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਡੀਜ਼ਲ 81 ਰੁਪਏ ਪ੍ਰਤੀ ਲਿਟਰ ਦੇ ਲਾਗੇ ਪਹੁੰਚ ਗਿਆ ਹੈ। ਹੁਣ ਦਿੱਲੀ ਵਿਚ ਡੀਜ਼ਲ ਦੀ ਕੀਮਤ 80.94 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਹ ਡੀਜ਼ਲ ਦੀ ਹੁਣ ਤਕ ਦੀ ਸੱਭ ਤੋਂ ਉੱਚੀ ਕੀਮਤ ਹੈ।
File Photo
ਤੇਲ ਕੰਪਨੀਆਂ ਨੇ ਪਟਰੌਲ ਦੀ ਕੀਮਤ ਨਹੀਂ ਵਧਾਈ ਅਤੇ ਇਹ 80.43 ਰੁਪਏ ਪ੍ਰਤੀ ਲਿਟਰ 'ਤੇ ਕਾਇਮ ਹੈ। ਹਰ ਰਾਜ ਪਟਰੌਲ ਤੇ ਡੀਜ਼ਲ ਉਤੇ ਵੱਖ ਵੱਖ ਸਥਾਨਕ ਵਿਕਰੀ ਟੈਕਸ ਲਾਉਂਦਾ ਹੈ। (ਏਜੰਸੀ)