
ਨੇਪਾਲ ਦੇ ਪੂਰਬੀ ਸੰਖੁਵਾਸਭਾ ਜ਼ਿਲ੍ਹੇ ’ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਅੱਠ ਘਰ ਹੜੇ੍ਹ ਗਏ ਅਤੇ ਕਰੀਬ 11 ਲੋਕ ਲਾਪਤਾ
ਕਾਠਮਾਂਡੂ, 12 ਜੁਲਾਈ : ਨੇਪਾਲ ਦੇ ਪੂਰਬੀ ਸੰਖੁਵਾਸਭਾ ਜ਼ਿਲ੍ਹੇ ’ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਅੱਠ ਘਰ ਹੜੇ੍ਹ ਗਏ ਅਤੇ ਕਰੀਬ 11 ਲੋਕ ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਐਤਵਾਰ ਨੂੰ ਅਧਿਕਾਰੀਆਂ ਨੇ ਦਿਤੀ। ‘ਦਿ ਹਿਮਾਲਿਅਨ ਟਾਈਮਜ਼’ ਨੇ ਖ਼ਬਰ ਦਿਤੀ ਹੈ ਕਿ ਐਤਵਾਰ ਦੀ ਸਵੇਰ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਸੰਖੁਵਾਸਭਾ ਦੇ ਬੇਸਿੰਦਾ ਪਿੰਡ ’ਚ ਘਰ ਹੜ੍ਹ ਗਏ। ਪੁਲਿਸ ਅਧਿਕਾਰੀ ਨਵਰਾਜ ਮੱਲਾ ਨੇ ਕਿਹਾ ਕਿ ਪੁਲਿਸਕਰਮੀ ਲਾਪਤਾ ਲੋਕਾਂ ਲਈ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
File Photo
ਜ਼ਿਲ੍ਹੇ ਦੇ ਮੁੱਖ ਦਫ਼ਤਰ ਖਾਂਡਬਾਰੀ ’ਚ ਹਥਿਆਰਬੰਦ ਬਲਾਂ ਅਤੇ ਨੇਪਾਲ ਦੀ ਫ਼ੌਜ ਦੀ ਇਕ ਟੀਮ ਤਿਆਰ ਰੱਖੀ ਗਈ ਹੈ। ਨੇਪਾਲੀ ਫ਼ੌਜ ਦੇ ਬਰਾਹਾ ਦਲ ਬਟਾਲੀਅਨ ਮੁਤਾਬਕ, ਇਤਾਹਰੀ ’ਚ ਫ਼ੌਜ ਦਾ ਇਕ ਹੈਲੀਕਾਪਟਰ ਤਿਆਰ ਹੈ ਅਤੇ ਮੌਸਮ ਸਾਫ਼ ਹੁੰਦੇ ਹੀ ਉਹ ਉਡਾਣ ਭਰੇਗਾ। ਨੇਪਾਲ ’ਚ ਸ਼ੁਕਰਵਾਰ ਨੂੰ ਜ਼ਮੀਨ ਖਿਸਕਣ ਦੀ ਵੱਖ ਵੱਖ ਘਟਨਾਵਾਂ ’ਚ 22 ਲੋਕ ਮਾਰੇ ਗਏ ਸਨ। (ਪੀਟੀਆਈ)