ਕੇਰਲ ਦੇ ਪਦਮਨਾਭਸਵਾਮੀ ਮੰਦਰ 'ਤੇ ਹੋਵੇਗਾ ਤ੍ਰਾਵਣਕੋਰ ਸ਼ਾਹੀ ਪਰਿਵਾਰ ਦਾ ਅਧਿਕਾਰ - ਸੁਪਰੀਮ ਕੋਰਟ 
Published : Jul 13, 2020, 11:47 am IST
Updated : Jul 13, 2020, 11:47 am IST
SHARE ARTICLE
Kerala's Sree Padmanabhaswamy Temple
Kerala's Sree Padmanabhaswamy Temple

ਅਪ੍ਰੈਲ ਵਿਚ ਇਸ ਕੇਸ ਦੀ ਸੁਣਵਾਈ ਤੋਂ ਬਾਅਦ ਸਟਿਸ ਲਲਿਤ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਕੋਚੀ- ਅੱਜ ਸੁਪਰੀਮ ਕੋਰਟ ਨੇ ਸ਼੍ਰੀ ਪਦਮਨਾਭਸਵਾਮੀ ਮੰਦਰ ਦੇ ਪ੍ਰਬੰਧਨ ਅਤੇ ਇਸ ਦੀਆਂ ਜਾਇਦਾਦਾਂ ਬਾਰੇ ਆਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਕੇਰਲ ਹਾਈ ਕੋਰਟ ਦੇ ਫ਼ੈਸਲੇ ਨੂੰ ਪਲਟਦੇ ਹੋਏ ਦੇਸ਼ ਦੇ ਸਭ ਤੋਂ ਕੀਮਤੀ ਮੰਦਰਾਂ ਵਿੱਚੋਂ ਇੱਕ ਸ੍ਰੀ ਪਦਮਨਾਭਸਵਾਮੀ ਮੰਦਰ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਤ੍ਰਾਵਣਕੋਰ ਦੇ ਸਾਬਕਾ ਸ਼ਾਹੀ ਪਰਿਵਾਰ ਨੂੰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿਚ 2 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ।

Padmanabhaswamy Temple Padmanabhaswamy Temple

ਸ੍ਰੀ ਪਦਮਨਾਭਾਸਵਾਮੀ ਮੰਦਰ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪਦਮਨਾਭਾਸਵਾਮੀ ਮੰਦਰ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਤ੍ਰਾਵਣਕੋਰ ਦੇ ਸਾਬਕਾ ਸ਼ਾਹੀ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਿਰੂਵਨੰਤਪੁਰਮ ਦੇ ਜ਼ਿਲ੍ਹਾ ਜੱਜ ਦੀ ਅਗਵਾਈ ਵਾਲੀ ਕਮੇਟੀ ਇਸ ਸਮੇਂ ਮੰਦਰ ਦੀ ਵਿਵਸਥਾ ਦੇਖੇਗੀ। 

File Photo File Photo

ਦੱਸ ਦਈਏ ਕਿ ਸਾਲ 2011 ਵਿੱਚ ਕੇਰਲਾ ਹਾਈ ਕੋਰਟ ਨੇ ਪਦਮਨਾਭਾਸਵਾਮੀ ਮੰਦਰ ਦੇ ਅਧਿਕਾਰਾਂ ਅਤੇ ਜਾਇਦਾਦ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਦਿੰਦੇ ਹੋਏ ਇਸ ਤੇ ਰਾਜ ਸਰਕਾਰ ਦਾ ਅਧਿਕਾਰ ਦੱਸਿਆ ਸੀ। ਕੇਰਲ ਹਾਈ ਕੋਰਟ ਦੇ ਇਸ ਆਦੇਸ਼ ਨੂੰ  ਸਾਬਕਾ ਤ੍ਰਾਵਣਕੋਰ ਸ਼ਾਹੀ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ 8 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਹੋਈ ਸੀ ਪਰ ਹੁਣ ਇਸ ਤੇ ਫੈਸਲਾ ਆਉਣਾ ਬਾਕੀ ਹੈ। 

Padmanabhaswamy Temple Padmanabhaswamy Temple

ਅਪ੍ਰੈਲ ਵਿਚ ਇਸ ਕੇਸ ਦੀ ਸੁਣਵਾਈ ਤੋਂ ਬਾਅਦ ਸਟਿਸ ਲਲਿਤ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਮੰਦਰ ਕਦੋਂ ਬਣਾਇਆ ਗਿਆ ਸੀ। ਇਤਿਹਾਸਕਾਰ ਡਾ: ਐਲ ਕੇ ਰਵੀ ਵਰਮਾ ਦੇ ਅਨੁਸਾਰ, ਮੰਦਰ ਲਗਭਗ 5000 ਸਾਲ ਪੁਰਾਣਾ ਹੈ, ਜਦੋਂ ਮਨੁੱਖੀ ਸਭਿਅਤਾ ਕਲਯੁੱਗ ਵਿੱਚ ਪਹੁੰਚੀ ਸੀ।

Travancore royal familyTravancore royal family

ਵੈਸੇ, ਮੰਦਰ ਦੀ ਬਣਤਰ ਦੇ ਸੰਦਰਭ ਵਿੱਚ, ਇਹ ਮੰਨਿਆ ਜਾਂਦਾ ਹੈ ਕਿ ਪਦਮਨਾਭਾਸਵਾਮੀ ਮੰਦਰ ਦੀ ਸਥਾਪਨਾ ਸੋਹਲਵੀਂ ਸਦੀ ਵਿੱਚ ਤ੍ਰਾਵਣਕੋਰ ਦੇ ਰਾਜਿਆਂ ਦੁਆਰਾ ਕੀਤੀ ਗਈ ਸੀ।  ਉਸ ਸਮੇਂ ਤੋਂ ਬਾਅਦ ਇਸ ਸਥਾਨ ਦਾ ਰਾਜਾ ਇਸ ਮੰਦਰ ਨੂੰ ਮੰਨਦੇ ਰਹੇ। ਸੰਨ 1750 ਵਿਚ ਮਹਾਰਾਜ ਮਾਰਟੰਡ ਵਰਮਾ ਨੇ ਆਪਣੇ ਆਪ ਨੂੰ ਪਦਮਨਾਭਾ ਦਾਸ ਘੋਸ਼ਿਤ ਕੀਤਾ। ਇਸ ਦੇ ਨਾਲ, ਸਾਰਾ ਸ਼ਾਹੀ ਘਰ ਮੰਦਰ ਦੀ ਸੇਵਾ ਵਿੱਚ ਰੁੱਝ ਗਿਆ। ਹੁਣ ਵੀ ਸ਼ਾਹੀ ਘਰ ਦੇ ਅਧੀਨ ਇਕ ਨਿੱਜੀ ਟਰੱਸਟ ਮੰਦਰ ਦੀ ਦੇਖਭਾਲ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement