IGI ਏਅਰਪੋਰਟ 'ਤੇ 2 ਯਾਤਰੀਆਂ ਤੋਂ 45 ਹੈਂਡ ਗਨ ਬਰਾਮਦ, ਜਾਂਚ 'ਚ ਜੁਟੀ ਪੁਲਿਸ
Published : Jul 13, 2022, 5:57 pm IST
Updated : Jul 13, 2022, 6:08 pm IST
SHARE ARTICLE
Photo
Photo

ਪਿਸਤੌਲਾਂ ਦੀ ਕੀਮਤ ਕਰੀਬ ਸਾਢੇ 22 ਲੱਖ ਰੁਪਏ ਦੱਸੀ ਜਾ ਰਹੀ

 

 ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 45 ਪਿਸਤੌਲਾਂ ਸਮੇਤ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਅਸਲੀ ਹਨ ਜਾਂ ਨਹੀਂ। ਮਾਮਲੇ ਦੀ ਜਾਂਚ ਕਰ ਰਹੀ ਐਨਐਸਜੀ ਦਾ ਕਹਿਣਾ ਹੈ ਕਿ ਪਿਸਤੌਲ ਅਸਲੀ ਲੱਗ ਰਹੇ ਹਨ।

45 handguns recovered from 2 passengers at IGI airport, police investigating
45 handguns recovered from 2 passengers at IGI airport, police investigating

 

ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਾਗਰਿਕਾਂ ਦੀ ਪਛਾਣ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ ਜੋ ਰਿਸ਼ਤੇ 'ਚ ਪਤੀ-ਪਤਨੀ ਹਨ।
ਇਹ ਜੋੜਾ 10 ਜੁਲਾਈ ਨੂੰ ਵੀਅਤਨਾਮ ਤੋਂ ਭਾਰਤ ਪਰਤਿਆ ਸੀ। ਏਅਰਪੋਰਟ 'ਤੇ ਟੀਮ ਨੂੰ ਉਨ੍ਹਾਂ ਦੇ ਕੋਲ ਦੋ ਟਰਾਲੀ ਬੈਗ ਸ਼ੱਕੀ ਮਿਲੇ। ਟੀਮ ਨੇ ਜਦੋਂ ਉਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਤਾਂ ਟਰਾਲੀ ਬੈਗ ਵਿੱਚੋਂ 45 ਪਿਸਤੌਲ ਬਰਾਮਦ ਹੋਏ। ਇਨ੍ਹਾਂ ਪਿਸਤੌਲਾਂ ਦੀ ਕੀਮਤ ਕਰੀਬ ਸਾਢੇ 22 ਲੱਖ ਰੁਪਏ ਦੱਸੀ ਜਾਂਦੀ ਹੈ।

45 handguns recovered from 2 passengers at IGI airport, police investigating45 handguns recovered from 2 passengers at IGI airport, police investigating

ਜੋੜੇ ਨੇ 12 ਲੱਖ ਰੁਪਏ ਤੋਂ ਵੱਧ ਕੀਮਤ ਦੇ 25 ਪਿਸਤੌਲਾਂ ਦੀ ਤਸਕਰੀ ਕਰਨ ਦੀ ਗੱਲ ਕਬੂਲੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 25 ਪਿਸਤੌਲ ਤੁਰਕੀ ਤੋਂ ਭਾਰਤ ਲਿਆਂਦੇ ਜਾ ਚੁੱਕੇ ਹਨ। ਜਗਜੀਤ ਦਾ ਕਹਿਣਾ ਹੈ ਕਿ ਇਹ ਪਿਸਤੌਲ ਉਸ ਦੇ ਭਰਾ ਮਨਜੀਤ ਸਿੰਘ ਨੇ ਦਿੱਤੇ ਸਨ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement