ਘਰ 'ਚ ਪਾਲੇ ਪਾਲਤੂ ਕੁੱਤੇ ਨੇ ਹੀ ਆਪਣੀ ਮਾਲਕਣ 'ਤੇ ਕੀਤਾ ਜਾਨਲੇਵਾ ਹਮਲਾ, ਗਈ ਜਾਨ
Published : Jul 13, 2022, 1:49 pm IST
Updated : Jul 13, 2022, 1:49 pm IST
SHARE ARTICLE
photo
photo

ਹਮਲੇ ਦੌਰਾਨ ਘਰ 'ਚ ਇਕੱਲੀ ਸੀ ਔਰਤ

 

ਪਟਨਾ : ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਵਿਅਕਤੀ ਨੇ ਘਰ ਦੀ ਸੁਰੱਖਿਆ ਲਈ ਪਿਟਬੁਲ ਕੁੱਤਾ ਰੱਖਿਆ ਹੋਇਆ ਸੀ। ਕੁੱਤੇ ਨੂੰ ਘਰ ਲਿਆਉਂਦਿਆਂ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੀ ਕੁੱਤਾ ਉਸ ਦੀ ਮਾਂ ਦੀ ਮੌਤ ਦਾ ਕਾਰਨ ਬਣੇਗਾ। ਇਹ ਘਟਨਾ ਲਖਨਊ ਦੇ ਕੈਸਰਬਾਗ ਥਾਣਾ ਖੇਤਰ ਦੀ ਹੈ। ਇੱਥੇ ਇੱਕ ਪਾਲਤੂ ਪਿਟਬੁਲ ਕੁੱਤੇ ਨੇ ਇੱਕ 80 ਸਾਲਾ ਔਰਤ ਨੂੰ ਖਾ ਲਿਆ, ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।

PHOTOPHOTO

ਕੈਸਰਬਾਗ ਥਾਣਾ ਮੁਖੀ ਨੇ ਦੱਸਿਆ ਕਿ 80 ਸਾਲਾ ਸੇਵਾਮੁਕਤ ਅਧਿਆਪਕ 'ਤੇ ਉਸ ਦੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਇਸ ਨੂੰ ਇਸ ਤਰ੍ਹਾਂ ਕੱਟਿਆ ਸੀ ਕਿ ਔਰਤ ਦਾ ਮਾਸ ਵੀ ਵੱਖ ਹੋ ਗਿਆ ਸੀ। ਇਸ ਦੌਰਾਨ ਔਰਤ ਘਰ 'ਚ ਇਕੱਲੀ ਸੀ। ਉਨ੍ਹਾਂ ਦਾ ਜਿਮ ਟ੍ਰੇਨਰ ਬੇਟਾ ਜਿਮ ਗਿਆ ਹੋਇਆ ਸੀ। ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

 

petbullpetbull

ਮ੍ਰਿਤਕ ਸੁਸ਼ੀਲਾ ਤ੍ਰਿਪਾਠੀ ਕੈਸਰਬਾਗ ਦੇ ਬੰਗਾਲੀ ਟੋਲਾ ਇਲਾਕੇ 'ਚ ਪਰਿਵਾਰ ਨਾਲ ਰਹਿੰਦੀ ਸੀ। ਮ੍ਰਿਤਕ ਔਰਤ ਦਾ ਪੁੱਤਰ ਅਮਿਤ ਤ੍ਰਿਪਾਠੀ ਕਪੂਰਥਲਾ ਦੇ ਅਲੀਗੰਜ ਸਥਿਤ ਜਿਮ 'ਚ ਟਰੇਨਰ ਹੈ। ਸ਼ਿਕਾਰੀ ਨਸਲ ਪਿਟਬੁੱਲ ਤੋਂ ਇਲਾਵਾ, ਘਰ ਵਿੱਚ ਇੱਕ ਹੋਰ ਪਾਲਤੂ ਕੁੱਤਾ ਹੈ, ਲੈਬਰਾਡੋਰ ਹੈ। ਜਾਣਕਾਰੀ ਮੁਤਾਬਕ ਸੁਸ਼ੀਲਾ ਛੱਤ 'ਤੇ ਪਿਟਬੁੱਲ ਨੂੰ ਸੈਰ ਕਰਵਾ ਰਹੀ ਸੀ। ਇਸ ਦੌਰਾਨ ਪਿਟਬੁੱਲ ਦੇ ਗਲੇ ਵਿੱਚ ਬੰਨ੍ਹੀ ਚੇਨ ਖੁੱਲ੍ਹ ਗਈ। ਫਿਰ ਉਸ ਨੇ ਸੁਸ਼ੀਲਾ 'ਤੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਇਸ ਤਰ੍ਹਾਂ ਵੱਢਿਆ ਸੀ ਕਿ ਸਰੀਰ ਤੋਂ ਮਾਸ ਵੀ ਵੱਖ ਹੋ ਗਿਆ ਸੀ। ਇਸ ਦੌਰਾਨ ਘਰ ਵਿੱਚ ਕੋਈ ਨਹੀਂ ਸੀ।

ਬਜ਼ੁਰਗ ਸੁਸ਼ੀਲਾ ਆਪਣੀ ਜਾਨ ਲਈ ਚੀਕ-ਚਿਹਾੜਾ ਪਾ ਰਹੀ ਸੀ ਪਰ ਉਹ ਆਪਣੇ ਆਪ ਨੂੰ ਪਿਟਬੁੱਲ ਦੇ ਚੁੰਗਲ ਤੋਂ ਆਜ਼ਾਦ ਨਹੀਂ ਕਰਵਾ ਸਕੀ। ਪਿਟਬੁਲ ਦੇ ਕੱਟਣ ਨਾਲ ਉਸ ਦਾ ਢਿੱਡ, ਸਿਰ ਅਤੇ ਚਿਹਰਾ ਬੁਰੀ ਤਰ੍ਹਾਂ  ਨਾਲ ਲਹੂ ਲੁਹਾਨ ਹੋ ਗਿਆ। ਬਾਅਦ 'ਚ ਜਦੋਂ ਨੌਕਰਾਣੀ ਘਰ ਆਈ ਤਾਂ ਸੁਸ਼ੀਲਾ ਨੂੰ ਜ਼ਮੀਨ 'ਤੇ ਪਈ ਦੇਖ ਕੇ ਹੈਰਾਨ ਰਹਿ ਗਈ। ਉਹ ਅਮਿਤ ਨੂੰ ਬੁਲਾਉਂਦੀ ਹੈ। ਉਹ ਤੁਰੰਤ ਜਿੰਮ ਤੋਂ ਘਰ ਆਇਆ ਅਤੇ ਖੂਨ ਨਾਲ ਲੱਥਪੱਥ ਮਾਂ ਨੂੰ ਹਸਪਤਾਲ ਲੈ ਗਿਆ।

ਪਰ ਉੱਥੇ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰਾਂ ਨੇ ਦੱਸਿਆ ਕਿ ਔਰਤ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਇਸ ਮਾਮਲੇ ਸਬੰਧੀ ਏਡੀਸੀਪੀ ਪੱਛਮੀ ਜ਼ੋਨ ਚਿਰੰਜੀਵੀ ਨਾਥ ਸਿਨਹਾ ਅਨੁਸਾਰ ਪੁਲੀਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਜੇਕਰ ਕੋਈ ਹੋਰ ਸ਼ਿਕਾਇਤ ਦਿੰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM
Advertisement