
ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਅੱਜ ਵੈਂਟੀਲੇਟਰ 'ਤੇ ਰਖਿਆ ਗਿਆ ਹੈ.................
ਕੋਲਕਾਤਾ : ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਅੱਜ ਵੈਂਟੀਲੇਟਰ 'ਤੇ ਰਖਿਆ ਗਿਆ ਹੈ। 89 ਸਾਲਾਂ ਦੇ ਸੋਮਨਾਥ ਚੈਟਰੀ ਨੂੰ ਕਿਡਨੀ ਨਾਲ ਸਬੰਧਤ ਬਿਮਾਰੀ ਕਰ ਕੇ ਮੰਗਲਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਕਿਹਾ, ''ਉਨ੍ਹਾਂ ਦਾ ਡਾਇਲਾਸਿਸ ਚਲ ਰਿਹਾ ਹੈ।
ਅਜਿਹੇ ਮਾਮਲਿਆਂ 'ਚ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਚੈਟਰਜੀ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਉਹ ਆਈ.ਸੀ.ਯੂ. 'ਚ ਹਨ ਪਰ ਉਨ੍ਹਾਂ 'ਤੇ ਇਲਾਜ ਕੰਮ ਕਰ ਰਿਹਾ ਹੈ।'' ਉਹ ਪਿਛਲੇ 40 ਦਿਨਾਂ ਤੋਂ ਇਲਾਜ ਹੇਠ ਹਨ। 10 ਵਾਰੀ ਲੋਕ ਸਭਾ ਸੰਸਦ ਮੈਂਬਰ ਰਹੇ ਚੈਟਰਜੀ ਸੀ.ਪੀ.ਆਈ.(ਐਮ) ਦੇ ਕੇਂਦਰੀ ਕਮੇਟੀ ਦੇ ਮੈਂਬਰ ਸਨ। ਉਹ 2004 ਤੋਂ 2009 ਤਕ ਲੋਕ ਸਭਾ ਸਪੀਕਰ ਰਹੇ ਸਨ। (ਪੀਟੀਆਈ)