
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਕਾਨੂੰਨ ਨੂੰ ਮਨਜ਼ੂਰੀ ਦੇ ਦਿਤੀ ਹੈ ਜਿਸ ਅਧੀਨ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ................
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਕਾਨੂੰਨ ਨੂੰ ਮਨਜ਼ੂਰੀ ਦੇ ਦਿਤੀ ਹੈ ਜਿਸ ਅਧੀਨ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਸ਼ਰਤ ਸ਼ਾਮਲ ਹੈ। ਨਵਾਂ ਕਾਨੂੰਨ 21 ਅਪ੍ਰੈਲ ਨੂੰ ਜਾਰੀ ਕੀਤੇ ਆਰਡੀਮੈਂਸ ਦੀ ਥਾਂ ਲਵੇਗਾ ਜੋ ਕਿ ਕਠੂਆ 'ਚ ਅੱਠ ਸਾਲ ਦੀ ਬੱਚੀ ਨਾਲ ਸਮੂਹਕ ਬਲਾਤਕਾਰ ਤੋਂ ਬਾਅਦ ਭਾਰੀ ਵਿਰੋਧ ਮਗਰੋਂ ਜਾਰੀ ਕੀਤਾ ਗਿਆ ਸੀ।
ਨਵੇਂ ਕਾਨੂੰਨ ਅਨੁਸਾਰ ਜੇਕਰ ਪੀੜਤਾ ਦੀ ਉਮਰ 16 ਤੋਂ ਹੇਠਾਂ ਹੈ ਤਾਂ ਘੱਟ ਤੋਂ ਘੱਟ ਸਜ਼ਾ 10 ਤੋਂ 20 ਸਾਲ ਹੋ ਸਕਦੀ ਹੈ ਜਿਸ ਨੂੰ ਉਮਰ ਕੈਦ 'ਚ ਵੀ ਬਦਲਿਆ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਮੁਜਰਮ ਅਪਣੀ ਬਚਦੀ ਸਾਰੀ ਜ਼ਿੰਦਗੀ ਜੇਲ 'ਚ ਹੀ ਰਹੇਗਾ। (ਏਜੰਸੀਆਂ)