
ਤਮਿਲਨਾਡੂ ਦੇ ਤਿਰੂਨੇਲਵੇਲੀ ਵਿਚ ਇਕ ਬਜ਼ੁਰਗ ਜੋੜੇ ਦੇ ਘਰ ਰਾਤ ਸਮੇਂ ਚੋਰ ਆ ਗਏ। ਚੋਰਾਂ ਦੇ ਹੱਥਾਂ ਵਿਚ ਚਾਕੂ ਸਨ।
ਚੇਨਈ: ਤਮਿਲਨਾਡੂ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਤਮਿਲਨਾਡੂ ਦੇ ਤਿਰੂਨੇਲਵੇਲੀ ਵਿਚ ਇਕ ਬਜ਼ੁਰਗ ਜੋੜੇ ਦੇ ਘਰ ਰਾਤ ਸਮੇਂ ਚੋਰ ਆ ਗਏ। ਚੋਰਾਂ ਦੇ ਹੱਥ ਵਿਚ ਚਾਕੂ ਸਨ। ਚੋਰ ਪੂਰੀ ਤਿਆਰੀ ਨਾਲ ਆਏ ਸਨ ਪਰ ਬਜ਼ੁਰਗ ਜੋੜੇ ਨੇ ਚੋਰਾਂ ਨੂੰ ਬਹੁਤ ਵਧੀਆ ਜਵਾਬ ਦਿੱਤਾ। ਬਜ਼ੁਰਗ ਜੋੜੇ ਨੇ ਚੋਰਾਂ ਦਾ ਬਹੁਤ ਬੁਰਾ ਹਾਲ ਕੀਤਾ।
Old Couple Fight with Robbers
ਇਸ ਵਾਰਦਾਤ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਦੋਂ ਚੋਰ ਚੋਰੀ ਕਰਨ ਆਏ ਉਸ ਸਮੇਂ 70 ਸਾਲਾ ਬਜ਼ੁਰਗ ਅਪਣੇ ਘਰ ਦੇ ਬਾਹਰ ਬੈਠਾ ਸੀ। ਚੋਰ ਨੇ ਪਿੱਛੇ ਤੋਂ ਆ ਕੇ ਉਹਨਾਂ ਦਾ ਗਲਾ ਦਬਾ ਦਿੱਤਾ। ਉਹਨਾਂ ਨੇ ਚੋਰ ਦੀ ਪਕੜ ਤੋਂ ਖ਼ੁਦ ਨੂੰ ਛੁਡਾਇਆ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸੇ ਦੌਰਾਨ ਉਹਨਾਂ ਦੀ ਪਤਨੀ ਵੀ ਬਾਹਰ ਆ ਗਈ। ਦੋਵਾਂ ਨੇ ਕੁਰਸੀਆਂ, ਮੇਜ਼ ਜੋ ਵੀ ਹੱਥ ਵਿਚ ਆਇਆ ਉਸ ਨੂੰ ਚੋਰਾਂ ਵੱਲ ਸੁੱਟਿਆ।
Old Couple Fight with Robbers
ਇਸ ਤੋਂ ਬਾਅਦ ਚੋਰ ਉੱਥੋਂ ਭੱਜ ਗਏ। ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਬੀਤੇ 40 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਹਨਾਂ ਦਾ ਘਰ ਪਿੰਡ ਤੋਂ ਥੋੜਾ ਦੂਰ ਹੈ, ਇਸ ਲਈ ਇੱਥੇ ਅਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਹਾਲੇ ਤੱਕ ਚੋਰਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।