ਰੂਸ ਦੇ 'ਕੋਰੋਨਾ' ਟੀਕੇ ਬਾਰੇ ਵਿਗਿਆਨੀਆਂ ਨੂੰ ਸ਼ੱਕ
Published : Aug 13, 2020, 8:35 am IST
Updated : Aug 13, 2020, 8:35 am IST
SHARE ARTICLE
Corona Vaccine
Corona Vaccine

ਤੀਜੇ ਗੇੜ ਦੀ ਪਰਖ ਦੇ ਨਤੀਜਿਆਂ ਬਾਰੇ ਕੋਈ ਨਹੀਂ ਜਾਣਦਾ

ਨਵੀਂ ਦਿੱਲੀ, 12 ਅਗੱਸਤ : ਰੂਸ ਦੁਆਰਾ ਬਣਾਏ ਗਏ 'ਕੋਰੋਨਾ ਵਾਇਰਸ' ਦੇ ਟੀਕੇ ਬਾਰੇ ਭਾਰਤ ਸਮੇਤ ਪੂਰੀ ਦੁਨੀਆਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੇਂ ਦੀ ਕਮੀ ਨੂੰ ਵੇਖਦਿਆਂ ਇਸ ਦੀ ਸਹੀ ਢੰਗ ਨਾਲ ਪਰਖ ਨਹੀਂ ਕੀਤੀ ਗਈ ਅਤੇ ਇਸ ਦਾ ਅਸਰ ਸਾਬਤ ਕਰਨ ਲਈ ਲੋੜੀਂਦੇ ਸਬੂਤ ਨਹੀਂ ਹੋ ਸਕਦੇ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਵਿਰੁਧ ਦੁਨੀਆਂ ਦਾ ਪਹਿਲਾ ਟੀਕਾ ਬਣਾ ਲਿਆ ਹੈ ਜੋ ਕੋਵਿਡ-19 ਨਾਲ ਸਿੱਝਣ ਵਿਚ ਬਹੁਤ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਸੀ ਕਿ ਉਨ੍ਹਾਂ ਦੀਆਂ ਬੇਟੀਆਂ ਵਿਚੋਂ ਇਕ ਨੂੰ ਇਹ ਟੀਕਾ ਲਾਇਆ ਜਾ ਚੁਕਾ ਹੈ।

File Photo File Photo

ਪੁਣੇ ਦੀ ਭਾਰਤੀ ਵਿਗਿਆਨ ਸੰਸਥਾ ਦੇ ਵਿਗਿਆਨੀ ਵਨੀਤਾ ਬਲ ਨੇ ਕਿਹਾ, 'ਜਦ ਤਕ ਲੋਕਾਂ ਕੋਲ ਵੇਖਣ ਲਈ ਕਲੀਨਿਕਲ ਪਰਖ ਅਤੇ ਗਿਣਤੀ ਸਮੇਤ ਅੰਕੜੇ ਨਹੀਂ ਹਨ ਤਾਂ ਇਹ ਮੰਨਣਾ ਮੁਸ਼ਕਲ ਹੈ ਕਿ ਜੂਨ 2020 ਅਤੇ ਅਗੱਸਤ 2020 ਵਿਚਾਲੇ ਟੀਕੇ ਦੇ ਅਸਰ ਬਾਰੇ ਸਫ਼ਲਤਾ ਨਾਲ ਅਧਿਐਨ ਕੀਤਾ ਗਿਆ ਹੈ।' ਉਨ੍ਹਾਂ ਕਿਹਾ, 'ਕੀ ਉਹ ਕੰਟਰੋਲਡ ਮਨੁੱਖੀ ਚੁਨੌਤੀ ਅਧਿਐਨਾਂ ਬਾਰੇ ਗੱਲ ਕਰ ਰਹੇ ਹਨ।

ਜੇ ਹਾਂ ਤਾਂ ਇਹ ਸਬੂਤ ਸੁਰੱਖਿਅਤ ਅਸਰ ਦੀ ਜਾਂਚ ਕਰਨ ਲਈ ਲਾਹੇਵੰਦ ਹੈ? ਅਮਰੀਕਾ ਦੇ ਮਾਊਂਟ ਸਿਨਾਈ ਦੇ ਇਕਾਨ ਸਕੂਲ ਆਫ਼ ਮੈਡੀਸਨ ਵਿਚ ਪ੍ਰੋਫ਼ੈਸਰ ਫ਼ਲੋਰੀਅਨ ਕਰੇਮਰ ਨੇ ਟੀਕੇ ਦੀ ਸੁਰੱਖਿਆ ਬਾਰੇ ਸਵਾਲ ਉਠਾਏ ਹਨ। ਕਰੇਮਰ ਨੇ ਕਿਹਾ, 'ਨਿਸ਼ਚਤ ਨਹੀਂ ਹੈ ਕਿ ਰੂਸ ਕੀ ਕਰ ਰਿਹਾ ਹੈ ਪਰ ਮੈਂ ਨਿਸ਼ਚੇ ਹੀ ਟੀਕਾ ਨਹੀਂ ਲਗਵਾਵਾਂਗਾ ਜਿਸ ਦਾ ਗੇੜ ਤਿੰਨ ਵਿਚ ਤਜਰਬਾ ਨਹੀਂ ਕੀਤਾ ਗਿਆ। ਕੋਈ ਨਹੀਂ ਜਾਣਦਾ ਕਿ ਕੀ ਇਹ ਸੁਰੱਖਿਅਤ ਹੈ ਜਾਂ ਕੰਮ ਕਰਦਾ ਹੈ। ਉਹ ਲੋਕਾਂ ਅਤੇ ਸਿਹਤ ਕਾਮਿਆਂ ਨੂੰ ਵੱਡੇ ਜੋਖਮ ਵਿਚ ਪਾ ਰਹੇ ਹਨ।'

File Photo File Photo

ਨਵੀਂ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਮਿਊਨੋਲੋਜੀ ਦੇ ਵਿਗਿਆਨੀ ਨੇ ਕਿਹਾ, 'ਇਹ ਇਸ ਦੀ ਮੁਢਲੀ ਸੂਚਨਾ ਹੈ ਪਰ ਇਹ ਇਸ ਦੇ ਅਸਰ ਦਾ ਸਬੂਤ ਨਹੀਂ। ਇਸ ਦੇ ਅਸਰ ਦੇ ਸਬੂਤ ਬਿਨਾਂ ਉਹ ਟੀਕੇ ਦੀ ਵਰਤੋਂ ਕਰ ਰਹੇ ਹਨ।' ਵਾਇਰੋਲੋਜਿਸਟ ਉਪਾਸਨਾ ਰੇਅ ਮੁਤਾਬਕ ਸੰਸਾਰ ਸਿਹਤ ਸੰਥਥਾ ਨੇ ਟੀਕੇ ਦੇ ਨਿਰਮਾਣਕਾਰਾਂ ਨੂੰ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਰੇਅ ਨੇ ਕਿਹਾ ਕਿ ਰੂਸੀ ਅਧਿਕਾਰੀਆਂ ਕੋਲ ਗੇੜ ਇਕ ਅਤੇ ਦੋ ਦੇ ਨਤੀਜੇ ਹੋ ਸਕਦੇ ਹਨ ਪਰ ਗੇੜ ਤਿੰਨ ਨੂੰ ਪੂਰਾ ਕਰਨ ਵਿਚ ਏਨੀ ਤੇਜ਼ੀ ਨਾਲ ਵਿਸ਼ਵਾਸ ਕਰਨਾ ਮੁਸ਼ਕਲ ਹੋਵੇਗਾ ਜਦ ਤਕ ਅੰਕੜੇ ਜਨਤਕ ਰੂਪ ਵਿਚ ਉਪਲਭਧ ਨਾ ਹੋਣ।' ਘੱਟੋ ਘੱਟ ਸੱਤ ਭਾਰਤੀ ਫ਼ਾਰਮਾ ਕੰਪਨੀਆਂ ਅਜਿਹਾ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ।      (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement