ਚੇਨਈ ’ਚ ਅਜੇ ਵੀ ਸੁਰੱਖਿਅਤ ਪਿਐ 15 ਅਗੱਸਤ 1947 ਨੂੰ ਲਹਿਰਾਇਆ ਭਾਰਤੀ ਝੰਡਾ 
Published : Aug 13, 2024, 10:53 pm IST
Updated : Aug 13, 2024, 10:53 pm IST
SHARE ARTICLE
Flag
Flag

ਫੋਰਟ ਮਿਊਜ਼ੀਅਮ ’ਚ ਪਿਆ ਤਿਰੰਗਾ 1947 ਦਾ ਇਕਲੌਤਾ ਝੰਡਾ ਰਹਿ ਗਿਐ

ਚੇਨਈ: ਚੇਨਈ ਦੇ ਸਦੀਆਂ ਪੁਰਾਣੇ ਫੋਰਟ ਸੇਂਟ ਜਾਰਜ ਖੇਤਰ ’ਚ ਸਥਿਤ ਇਕ ਅਜਾਇਬ ਘਰ ਦੀਆਂ ਅਨਮੋਲ ਜਾਇਦਾਦਾਂ ’ਚ ਇਕ ਪੁਰਾਣਾ ਭਾਰਤੀ ਤਿਰੰਗਾ ਵੀ ਹੈ ਜਿਸ ਨੂੰ 15 ਅਗੱਸਤ, 1947 ਨੂੰ ਆਜ਼ਾਦ ਭਾਰਤ ਦਾ ਜਨਮ ਹੋਣ ਸਮੇਂ ਲਹਿਰਾਏ ਜਾਣ ਦਾ ਦੁਰਲੱਭ ਮਾਣ ਪ੍ਰਾਪਤ ਹੈ। 

ਸਭਿਆਚਾਰ ਮੰਤਰਾਲੇ ਅਨੁਸਾਰ, ਕਿਲ੍ਹਾ ਅਜਾਇਬ ਘਰ ’ਚ ਸ਼ੁੱਧ ਰੇਸ਼ਮ ਤੋਂ ਬਣਿਆ ਤਿਰੰਗਾ 3.5 ਮੀਟਰ ਲੰਬਾ ਅਤੇ 2.4 ਮੀਟਰ ਚੌੜਾ ਹੈ। ਉਨ੍ਹਾਂ ਕਿਹਾ ਕਿ 1947 ’ਚ ਲਹਿਰਾਏ ਗਏ ਤਿਰੰਗੇ ’ਚੋਂ ਇਹ ਇਕਲੌਤਾ ਭਾਰਤੀ ਝੰਡਾ ਬਚਿਆ ਹੈ। ਇਹ ਝੰਡਾ ਉਸ ਸਮੁੱਚੇ ਸੰਘਰਸ਼ ਦਾ ਗਵਾਹ ਹੈ ਜੋ ਭਾਰਤੀਆਂ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਕੀਤਾ ਸੀ।

ਮੰਤਰਾਲੇ ਨੇ ਕਿਹਾ ਕਿ ਇਹ ਝੰਡਾ 15 ਅਗੱਸਤ 1947 ਨੂੰ ਸਵੇਰੇ 5:30 ਵਜੇ ਫੋਰਟ ਸੇਂਟ ਜਾਰਜ ਵਿਖੇ ਲਹਿਰਾਇਆ ਗਿਆ ਸੀ। ਪੀ.ਆਈ.ਬੀ. ਕਲਚਰ ਨੇ ‘ਐਕਸ’ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਜਿਸ ਵਿਚ ਤਿਰੰਗੇ ਨਾਲ ਮਿਊਜ਼ੀਅਮ ਦੀ ਗੈਲਰੀ ਦੀਆਂ ਕੁੱਝ ਤਸਵੀਰਾਂ ਹਨ। 

ਕੋਰੋਮੰਡਲ ਤੱਟ ਦੇ ਨਾਲ ਚੇਨਈ ਦੇ ਇਕ ਸਿਰੇ ’ਤੇ ਸਥਿਤ, ਇਸ ਕਿਲ੍ਹੇ ਦੀ ਉਤਪਤੀ ਸ਼ਹਿਰ ਦੇ ਇਤਿਹਾਸ ਨਾਲ ਸਬੰਧਤ ਹੈ। ਤਾਮਿਲਨਾਡੂ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ, ਇਹ ਕਿਲ੍ਹਾ 23 ਅਪ੍ਰੈਲ, 1644 ਨੂੰ ਸੇਂਟ ਜਾਰਜ ਦਿਵਸ ’ਤੇ ਪੂਰਾ ਹੋਇਆ ਸੀ, ਜਿਸ ਨੂੰ ਬਾਅਦ ’ਚ ਸੇਂਟ ਜਾਰਜ ਫੋਰਟ ਦਾ ਨਾਮ ਦਿਤਾ ਗਿਆ ਸੀ। 

ਇਸ ਕਿਲ੍ਹੇ ਦੇ ਹੋਂਦ ’ਚ ਆਉਣ ਨਾਲ ਜਾਰਜ ਟਾਊਨ ਨਾਂ ਦੀ ਇਕ ਨਵੀਂ ਟਾਊਨਸ਼ਿਪ ਦਾ ਜਨਮ ਹੋਇਆ, ਜਿਸ ’ਚ ਆਲੇ-ਦੁਆਲੇ ਦੇ ਪਿੰਡ ਵੀ ਸ਼ਾਮਲ ਹੋ ਗਏ ਅਤੇ ਬਾਅਦ ’ਚ ਇਸ ਬਸਤੀ ਨੂੰ ਮਦਰਾਸ ਯਾਨੀ ਆਧੁਨਿਕ ਚੇਨਈ ਕਿਹਾ ਜਾਣ ਲੱਗਾ। ਇਸ ਕਿਲ੍ਹੇ ਦੀਆਂ ਛੇ ਮੀਟਰ ਉੱਚੀਆਂ ਕੰਧਾਂ, ਜੋ ਉਸ ਸਮੇਂ ਸ਼ਕਤੀ ਦਾ ਇਕ ਮਹੱਤਵਪੂਰਣ ਕੇਂਦਰ ਸੀ, ਨੇ ਅਠਾਰਵੀਂ ਸਦੀ ’ਚ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕੀਤਾ। 

ਵੈੱਬਸਾਈਟ ਅਨੁਸਾਰ, ‘‘ਫੋਰਟ ਸੇਂਟ ਜਾਰਜ ਕਿਲ੍ਹੇ ਦਾ ਮੁੱਖ ਆਕਰਸ਼ਣ ਇਸ ਦਾ ਮਿਊਜ਼ੀਅਮ ਹੈ, ਜਿਸ ਨੂੰ ਫੋਰਟ ਮਿਊਜ਼ੀਅਮ ਕਿਹਾ ਜਾਂਦਾ ਹੈ। ਇਸ ’ਚ ਬਹੁਤ ਸੰਗਠਤ ਗੈਲਰੀਆਂ ’ਚ ਪੁਰਾਤਨ ਚੀਜ਼ਾਂ ਦਾ ਵਿਭਿੰਨ ਸੰਗ੍ਰਹਿ ਹੈ। ਤਿੰਨ ਮੰਜ਼ਲਾਂ ’ਤੇ 10 ਗੈਲਰੀਆਂ ਆਧੁਨਿਕ ਭਾਰਤੀ ਇਤਿਹਾਸ ਦੇ ਵੱਖ-ਵੱਖ ਸਮੇਂ ਦੀਆਂ 3,661 ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ।’’

ਸਭਿਆਚਾਰ ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਜਾਇਬ ਘਰ ਵਿਚ ਭਾਰਤੀ ਆਜ਼ਾਦੀ ਗੈਲਰੀ ਵਿਚ ਭਾਰਤੀ ਝੰਡੇ ਦੇ ਵਿਕਾਸ ਅਤੇ ਕੌਮੀ ਝੰਡੇ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਕਿਲ੍ਹਾ ਮਿਊਜ਼ੀਅਮ 31 ਜਨਵਰੀ 1948 ਨੂੰ ਜਨਤਾ ਲਈ ਖੋਲ੍ਹਿਆ ਗਿਆ ਸੀ।

Tags: chennai

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement