
ਹਰਿਦੁਆਰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
Wildlife Smuggler Arrested : ਮਾਨੀਟਰ ਕਿਰਲੀ ਦੇ ਅੰਗਾਂ ਦੀ ਤਸਕਰੀ ਦੇ ਮਾਮਲੇ ਵਿੱਚ ਹਰਿਦੁਆਰ ਜੰਗਲਾਤ ਵਿਭਾਗ ਨੇ ਇਕ ਸ਼ੱਕੀ ਜੰਗਲੀ ਜੀਵ ਤਸਕਰ ਨੂੰ ਰਾਜਸਥਾਨ ਤੋਂ ਮਾਨੀਟਰ ਕਿਰਲੀ ਦੇ 285 ਅੰਗਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਹਰਿਦੁਆਰ ਵਣ ਮੰਡਲ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਵੈਭਵ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਦੀਪਕ ਗਾਰੂ ਨੂੰ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ, ਨਵੀਂ ਦਿੱਲੀ ਤੋਂ ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਹਰਿਦੁਆਰ ਵਣ ਮੰਡਲ ਦੀ ਟੀਮ ਨੇ ਰਾਜਸਥਾਨ ਦੇ ਸ਼ਾਹਪੁਰ ਨਗਰ ਤੋਂ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਗਾਰੂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਹਰਿਦੁਆਰ ਵਣ ਮੰਡਲ ਦੀ ਟੀਮ ਨੇ 6 ਅਗਸਤ ਨੂੰ ਇੱਕ ਤਸਕਰ ਨੂੰ ਕਾਬੂ ਕੀਤਾ ਸੀ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਗਰੂ ਦੇ ਬਾਰੇ ਸੂਚਨਾ ਅੰਤਰਰਾਜੀ ਜੰਗਲੀ ਜੀਵ ਤਸਕਰੀ ਕਰਨ ਵਾਲੇ ਗਰੋਹ ਦੇ ਮੈਂਬਰ ਆਫਤਾਬ ਉਰਫ ਭੂਰਾ ਤੋਂ ਮਿਲੀ ਸੀ, ਜਿਸ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ 6 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਆਫਤਾਬ ਦੇ ਫੋਨ ਤੋਂ ਵਟਸਐਪ ਚੈਟ ਰਾਹੀਂ ਗਾਰੂ ਨੂੰ ਟਰੇਸ ਕੀਤਾ ਗਿਆ ਸੀ।