
ਸ਼ਰਾਬ ਕਾਰੋਬਾਰੀ ਵਲੋਂ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੁਲਾਕਾਤ ਦੀਆਂ ਖਬਰਾਂ ਨੂੰ ਅਰੁਣ ਜੇਟਲੀ ਨੇ ਬਲਾਗ ਲਿਖ ਕੇ ਖਾਰਿਜ ਕੀਤਾ ਹੈ। ਅਪਣੇ ਬਲਾਗ ਵਿਚ...
ਨਵੀਂ ਦਿੱਲੀ : ਸ਼ਰਾਬ ਕਾਰੋਬਾਰੀ ਵਲੋਂ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੁਲਾਕਾਤ ਦੀਆਂ ਖਬਰਾਂ ਨੂੰ ਅਰੁਣ ਜੇਟਲੀ ਨੇ ਬਲਾਗ ਲਿਖ ਕੇ ਖਾਰਿਜ ਕੀਤਾ ਹੈ। ਅਪਣੇ ਬਲਾਗ ਵਿਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਲਿਖਿਆ ਕਿ ਵਿਜੇ ਮਾਲਿਆ ਨੇ ਕਿਹਾ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਸੈਟਲਮੈਂਟ ਆਫ਼ਰ ਨੂੰ ਲੈ ਕੇ ਮੈਨੂੰ ਮਿਲੇ ਸਨ। ਅਸਲ ਤੋਰ 'ਤੇ ਇਹ ਬਿਆਨ ਪੂਰੀ ਤਰ੍ਹਾਂ ਝੂਠ ਹੈ। 2014 ਤੋਂ ਹੁਣ ਤੱਕ ਮੈਂ ਮਾਲਿਆ ਨੂੰ ਮੁਲਾਕਾਤ ਲਈ ਕੋਈ ਅਪਾਇੰਟਮੈਂਟ ਨਹੀਂ ਦਿਤਾ ਹੈ, ਅਜਿਹੇ ਵਿਚ ਮੈਨੂੰ ਮਿਲਣ ਦਾ ਸਵਾਲ ਹੀ ਨਹੀਂ ਉੱਠਦਾ।
Arun Jaitley and Vijay Mallya
ਅਪਣੇ ਬਲਾਗ ਵਿਚ ਜੇਟਲੀ ਨੇ ਕਿਹਾ ਕਿ ਹਾਲਾਂਕਿ ਉਹ ਰਾਜ ਸਭਾ ਮੈਂਬਰ ਸਨ ਅਤੇ ਕਦੇ - ਕਦੇ ਸਦਨ ਵਿਚ ਆਉਂਦੇ ਸਨ। ਸਦਨ ਦੀ ਕਾਰਵਾਈ ਤੋਂ ਬਾਅਦ ਇਕ ਵਾਰ ਮੈਂ ਅਪਣੇ ਕਮਰੇ ਵੱਲ ਜਾ ਰਿਹਾ ਸੀ। ਉਹ ਭੱਜਦੇ ਹੋਏ ਮੇਰੇ ਵੱਲ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ, ਮੈਂ ਸੈਟਲਮੈਂਟ ਲਈ ਇਕ ਆਫਰ ਤਿਆਰ ਕਰ ਰਿਹਾ ਹਾਂ। ਮੈਂ ਉਨ੍ਹਾਂ ਦੇ ਆਫਰ ਨੂੰ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਮੈਂ ਮਾਲਿਆ ਨੂੰ ਕਿਹਾ ਕਿ ਮੇਰੇ ਸਾਹਮਣੇ ਆਫਰ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ, ਉਨ੍ਹਾਂ ਨੂੰ ਇਹ ਗੱਲ ਅਪਣੇ ਬੈਂਕਾਂ ਦੇ ਸਾਹਮਣੇ ਰਖਣਾ ਚਾਹੀਦਾ ਹੈ। ਇਥੇ ਤੱਕ ਕਿ ਉਹ ਉਸ ਦੌਰਾਨ ਅਪਣੇ ਹੱਥ ਵਿਚ ਜੋ ਪੇਪਰ ਲਏ ਹੋਏ ਸਨ, ਮੈਂ ਉਨ੍ਹਾਂ ਨੂੰ ਵੀ ਨਹੀਂ ਲਿਆ।
Vijay Mallya
ਜੇਟਲੀ ਨੇ ਕਿਹਾ ਕਿ ਮਾਲਿਆ ਨੇ ਰਾਜ ਸਭਾ ਮੈਂਬਰ ਦੇ ਤੌਰ 'ਤੇ ਮੁਲਾਕਾਤ ਦਾ ਗਲਤ ਫਾਇਦਾ ਚੁੱਕਿਆ ਅਤੇ ਮੇਰੇ ਵਲੋਂ ਇਸ ਮਾਮਲੇ ਵਿਚ ਉਨ੍ਹਾਂ ਨੂੰ ਅਪਾਇੰਟਮੈਂਟ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਇਸ ਤੋਂ ਕੁੱਝ ਦੇਰ ਬਾਅਦ ਵਿਜੇ ਮਾਲਿਆ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਸੰਸਦ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਲੰਦਨ ਲਈ ਨਿਕਲ ਰਿਹਾ ਹਾਂ। ਉਨ੍ਹਾਂ ਦੇ ਨਾਲ ਮੇਰੀ ਕੋਈ ਅਧਿਕਾਰੀਕ ਮੁਲਾਕਾਤ ਨਹੀਂ ਹੋਈ। ਇਸ ਤੋਂ ਬਾਅਦ ਸਮੇਂ ਦੇ ਨਾਲ ਮੈਂ ਸੰਸਦ ਵਿਚ ਕਈ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਅਪਣੇ ਬਕਾਏ ਨੂੰ ਸੈਟਲ ਕਰਨ ਦੀ ਇੱਛਾ ਬਾਰੇ ਵਿਚ ਦੱਸਿਆ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਦੇਣੀ ਚਾਹੀਦੀ ਹੈ।