
ਜਥੇਬੰਦੀ ਨੇ ਇਹ ਵੀ ਕਿਹਾ ਕਿ ਉਹ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ, ਉਨ੍ਹਾਂ ਦੇ ਆਤਮ-ਸਨਮਾਨ ਅਤੇ ਅਪਣੀ ਸਭਿਆਚਾਰ ਪਛਾਣ ਨੂੰ ਬਚਾਈ ਰੱਖਣ ਦੀ ਉਨ੍ਹਾਂ ਦੀ ਮੰਗ ਤੋਂ...
ਨਵੀਂ ਦਿੱਲੀ : ਮੁਸਲਮਾਨਾਂ ਦੀ ਸਿਖਰਲੀ ਸੰਸਥਾ ਜਮੀਅਤ ਉਲੇਮਾ ਏ ਹਿੰਦ ਨੇ ਮਤਾ ਪਾਸ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਘਾਟੀ ਵਿਚ ਰਹਿਣ ਵਾਲੇ ਲੋਕਾਂ ਦੀ ਭਲਾਈ ਭਾਰਤ ਨਾਲ ਮੇਲ ਵਿਚ ਹੀ ਹੈ। ਸਾਲਾਨਾ ਬੈਠਕ ਵਿਚ ਇਹ ਮਤਾ ਪਾਸ ਕੀਤਾ ਗਿਆ। ਮਤੇ ਵਿਚ ਪਾਕਿਸਤਾਨ 'ਤੇ ਹਮਲਾ ਕਰਦਿਆਂ ਕਿਹਾ ਗਿਆ ਕਿ ਵੰਡਪਾਊ ਤਾਕਤਾਂ ਅਤੇ ਗੁਆਂਢੀ ਮੁਲਕ ਲੋਕਾਂ ਦੀ ਵਰਤੋਂ ਕਰ ਕੇ ਕਸ਼ਮੀਰ ਨੂੰ ਤਬਾਹ ਕਰਨ 'ਤੇ ਉਤਾਰੂ ਹਨ।
ਜਥੇਬੰਦੀ ਨੇ ਇਹ ਵੀ ਕਿਹਾ ਕਿ ਉਹ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ, ਉਨ੍ਹਾਂ ਦੇ ਆਤਮ-ਸਨਮਾਨ ਅਤੇ ਅਪਣੀ ਸਭਿਆਚਾਰ ਪਛਾਣ ਨੂੰ ਬਚਾਈ ਰੱਖਣ ਦੀ ਉਨ੍ਹਾਂ ਦੀ ਮੰਗ ਤੋਂ ਅਣਜਾਣ ਨਹੀਂ ਹੈ। ਮਤੇ ਵਿਚ ਕਿਹਾ ਗਿਆ, 'ਸਾਡਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਕਸ਼ਮੀਰ ਦੀ ਭਲਾਈ ਭਾਰਤ ਨਾਲ ਮਿਲ ਕੇ ਰਹਿਣ ਵਿਚ ਹੀ ਹੈ।' ਜਥੇਬੰਦੀ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਵੱਖਵਾਦੀ ਗਤੀਵਿਧੀ ਦਾ ਕਦੇ ਵੀ ਸਮਰਥਨ ਨਹੀਂ ਕਰ ਸਕਦੀ। ਇਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਭਾਰਤ ਲਈ ਸਗੋਂ ਕਸ਼ਮੀਰ ਦੀ ਜਨਤਾ ਲਈ ਵੀ ਖ਼ਤਰਨਾਕ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।