
ਭੁਪੇਂਦਰ ਪਟੇਲ ਦਾ ਨਾਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ।
ਅਹਿਮਦਾਬਾਦ: ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਹੈ। ਪਟੇਲ ਭਾਈਚਾਰੇ ਦੇ ਭੁਪੇਂਦਰ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਇਕ ਵਾਰ ਫਿਰ ਨਿਤਿਨ ਪਟੇਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਇਨ੍ਹਾਂ ਤੋਂ ਇਲਾਵਾ ਕਈ ਨਾਮ ਦੌੜ ਵਿੱਚ ਚੱਲ ਰਹੇ ਸਨ, ਪਰ ਭੁਪੇਂਦਰ ਪਟੇਲ ਜਿੱਤ ਗਏ।
Bhupendra Patel sworn-in as new Chief Minister of Gujarat pic.twitter.com/COPD9CsCsw
— ANI (@ANI) September 13, 2021
ਭੁਪੇਂਦਰ ਪਟੇਲ ਨੇ ਸੋਮਵਾਰ ਦੁਪਹਿਰ ਨੂੰ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਭੁਪੇਂਦਰ ਪਟੇਲ ਦਾ ਨਾਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ।
ਭੁਪੇਂਦਰ ਪਟੇਲ ਦੇ ਸਹੁੰ ਚੁੱਕ ਸਮਾਗਮ ਦੌਰਾਨ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ, ਪ੍ਰਮੋਦ ਸਾਵੰਤ ਅਤੇ ਭਾਜਪਾ ਦੇ ਹੋਰ ਵੱਡੇ ਨੇਤਾ ਮੌਜੂਦ ਸਨ।