
ਈਡੀ ਨੇ ਪੰਕਜ ਗੁਪਤਾ ਨੂੰ ਸੰਮਨ ਭੇਜ ਕੇ ਅਗਲੇ ਹਫਤੇ ਪੁੱਛਗਿੱਛ ਲਈ ਕੀਤਾ ਤਲਬ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਹੈ। ਈਡੀ ਨੇ ਪੰਕਜ ਗੁਪਤਾ ਨੂੰ ਸੰਮਨ ਭੇਜ ਕੇ ਅਗਲੇ ਹਫਤੇ ਪੁੱਛਗਿੱਛ ਲਈ ਤਲਬ ਕੀਤਾ ਹੈ।
Pankaj Gupta
ਸੂਤਰਾਂ ਅਨੁਸਾਰ ਜਿਸ ਮਾਮਲੇ ਵਿੱਚ ਪੰਕਜ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਉਹ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਹੈ। ਈਡੀ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਾਲ ਮਾਰਚ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ ਸੀ।
BJP couldn't "Electorally Assassinate" AAP, hence tring to "Character Assassinate"
— AAP (@AamAadmiParty) September 13, 2021
Modi Govt's Favourite agency - ED has written a love letter to AAP ❤️, under Prevention of Money Laundering Act
Modi govt is afraid of AAP's rise in Punjab, Goa, UK, Gujarat#ModiFearsKejriwal pic.twitter.com/aS2vZQCpBg
ਸੁਖਪਾਲ ਸਿੰਘ ਖਹਿਰਾ, ਜੋ ਕਿ ਆਮ ਆਦਮੀ ਪਾਰਟੀ (ਆਪ) ਦਾ ਹਿੱਸਾ ਸਨ ਤੇ ਈਡੀ ਦੀ ਉਦੋਂ ਨਜ਼ਰ ਪਈ ਜਦੋਂ ਨਸ਼ਿਆਂ ਦੀ ਤਸਕਰੀ ਅਤੇ ਜਾਅਲੀ ਪਾਸਪੋਰਟਾਂ ਨਾਲ ਸਬੰਧਤ ਦੋ ਐਫਆਈਆਰਜ਼ ਦੀ ਜਾਂਚ ਸ਼ੁਰੂ ਕੀਤੀ। ਅੱਜ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਸਭ ਤੋਂ ਪਸੰਦੀਦਾ ਏਜੰਸੀ ਈਡੀ ਨੇ ‘ਆਪ’ ਨੂੰ ਇੱਕ ਪ੍ਰੇਮ ਪੱਤਰ ਲਿਖਿਆ ਹੈ। ਇਹ 10 ਸਤੰਬਰ ਨੂੰ ਭੇਜਿਆ ਗਿਆ ਹੈ, ਪੰਕਜ ਗੁਪਤਾ ਨੂੰ 22 ਸਤੰਬਰ ਨੂੰ ਈਡੀ ਦਫਤਰ ਬੁਲਾਇਆ ਗਿਆ ਹੈ। ਭਾਜਪਾ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਇਹ ਸਾਨੂੰ ਡਰਾ ਨਹੀਂ ਸਕੇਗੀ।
Raghav Chadha
ਰਾਘਵ ਚੱਢਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਕਾਰਨ ਨਰਿੰਦਰ ਮੋਦੀ ਘਬਰਾ ਗਏ ਹਨ ਅਤੇ ਇਸ ਲਈ ਅਜਿਹੇ ਕਦਮ ਚੁੱਕ ਰਹੇ ਹਨ। ਇਹ ਸਭ ਕੁਝ ਪੰਜਾਬ, ਗੋਆ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
Arvind Kejriwal
ਇਸਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੁੱਦੇ 'ਤੇ ਕੇਂਦਰ ਨੂੰ ਘੇਰਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਉਹ ਸਾਨੂੰ ਆਈਟੀ ਵਿਭਾਗ, ਸੀਬੀਆਈ, ਦਿੱਲੀ ਪੁਲਿਸ ਤੋਂ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਸੀਂ ਇੱਥੇ 62 ਸੀਟਾਂ ਜਿੱਤੀਆਂ। ਹੁਣ ਜਦੋਂ ਅਸੀਂ ਪੰਜਾਬ, ਗੋਆ, ਗੁਜਰਾਤ, ਉੱਤਰਾਖੰਡ ਅਤੇ ਯੂਪੀ ਵਿੱਚ ਵਧ ਰਹੇ ਹਾਂ, ਤਾਂ ਸਾਡੇ ਪਿੱਛੇ ਈਡੀ ਨੂੰ ਲਗਾ ਦਿੱਤਾ ਭਾਜਪਾ ਕਦੇ ਵੀ ਸਫਲ ਨਹੀਂ ਹੋਵੇਗੀ।