ਦਲਿਤ ਲੜਕੇ ਤੇ ਜਾਨਲੇਵਾ ਹਮਲਾ, FIR ਮਗਰੋਂ 65 ਸਾਲਾ ਬਜ਼ੁਰਗ ਨਾਲ ਘਿਨੌਣੀ ਹਰਕਤ
Published : Oct 13, 2020, 6:24 pm IST
Updated : Oct 13, 2020, 6:30 pm IST
SHARE ARTICLE
Dalit Man
Dalit Man

ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੋਨੂੰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ।

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿੱਚ ਇੱਕ ਦਲਿਤ ਬਜ਼ੁਰਗ ਨਾਲ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕੋਤਵਾਲੀ ਖੇਤਰ ਅਧੀਨ ਪੈਂਦੇ ਪਿੰਡ ਰੋਂਡਾ ਵਿੱਚ ਇੱਕ 65 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਉਸ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਕੱਪ ਵਿਚ ਪਿਸ਼ਾਬ ਭਰ ਕੇ ਪੀਣ ਲਈ ਮਜਬੂਰ ਕੀਤਾ ਗਿਆ।  ਮੁਲਜ਼ਮ ਬਜ਼ੁਰਗ 'ਤੇ ਦਬਾਅ ਪਾ ਰਹੇ ਸਨ ਕਿ ਉਹ ਆਪਣੇ ਪੁੱਤਰ ਦੀ ਤਰਫੋਂ ਕੀਤਾ ਕੇਸ ਵਾਪਸ ਲੈ ਲਵੇ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੋਨੂੰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। 

upup

ਕੀ ਹੈ ਪੂਰਾ ਮਾਮਲਾ 
ਦੱਸ ਦੇਈਏ ਕਿ ਮਾਮਲਾ ਰੌਂਡਾ ਪਿੰਡ ਦਾ ਹੈ। ਇਥੇ ਰਹਿਣ ਵਾਲੇ ਅਮਰ ਅਤੇ ਚੌਵਾ ਨੇ ਕੋਤਵਾਲੀ ਪੁਲਿਸ ਨੂੰ ਦੱਸਿਆ ਕਿ 11 ਅਕਤੂਬਰ ਨੂੰ ਸ਼ਾਮ ਨੂੰ ਸੱਤ ਵਜੇ ਹਨੂਮਤ ਅਮੀਰਵਰ ਦੀ ਦੁਕਾਨ ਤੋਂ ਬੀੜੀ ਖਰੀਦਣ ਗਏ ਸੀ। ਉਸੇ ਸਮੇਂ ਪਿੰਡ ਦਾ ਸੋਨੂੰ ਯਾਦਵ, ਨਰੇਂਦਰ ਉਰਫ ਛੋਟੂ ਉਥੇ ਆਇਆ। ਫਿਰ ਪਿੰਡ ਦੇ ਸੋਨੂੰ ਪੁੱਤਰ ਫੂਲ ਸਿੰਘ ਯਾਦਵ, ਨਰਿੰਦਰ ਉਰਫ ਛੋਟੂ ਆਏ ਅਤੇ ਜਾਤੀਵਾਦੀ ਸ਼ਬਦਾਂ ਨਾਲ ਉਸ ਨੂੰ ਅਤੇ ਚੌਵਾ ਨਾਲ ਬਦਸਲੂਕੀ ਕੀਤੀ।

upupਉਸ ਤੋਂ ਬਾਅਦ ਪੀੜਤ ਅਮਰ ਨੇ ਦੱਸਿਆ ਕਿ ਸੋਨੂੰ ਯਾਦਵ ਨੇ ਉਸ ਨੂੰ ਕੁਝ ਦਿਨ ਪਹਿਲਾਂ ਉਸ ਦਾ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਸੀ। ਅਮਰ ਨੇ ਕਿਹਾ, "ਜਦੋਂ ਮੈਂ ਇਨਕਾਰ ਕਰ ਦਿੱਤਾ, ਤਾਂ ਉਸਨੇ ਮੇਰੇ 'ਤੇ ਇੱਕ ਡੰਡੇ ਨਾਲ ਹਮਲਾ ਕਰ ਦਿੱਤਾ। ਉਸਨੇ ਮੇਰੇ ਪੁੱਤਰ' ਤੇ ਵੀ ਕੁਹਾੜੀ ਨਾਲ ਹਮਲਾ ਕਰ ਦਿੱਤਾ। ਫਿਰ ਅਸੀਂ ਉਸਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ।"

ਪੁਲਿਸ ਸੁਪਰਡੈਂਟ ਮਿਰਜ਼ਾ ਮਨਜ਼ਾਰ ਬੇਗ ਨੇ ਪੁਸ਼ਟੀ ਕੀਤੀ ਕਿ ਰੋਡਾ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਦੋਵਾਂ ਪਿੰਡ ਵਾਸੀਆਂ ਨੂੰ ਕੁੱਟਿਆ। ਮਿਰਜ਼ਾ ਮਨਜ਼ਾਰ ਬੇਗ ਨੇ ਕਿਹਾ, "ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਕੇਸ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਐਫਆਈਆਰ ਦਰਜ ਕਰ ਲਈ ਹੈ, ਤੇ ਅਸੀਂ ਹੁਣ ਅਜਿਹੀ ਕੋਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement