
ਪਰਿਵਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸੀਬੀਆਈ ਰਿਪੋਰਟ ਨੂੰ ਗੁਪਤ ਰੱਖਿਆ ਜਾਵੇ
ਉੱਤਰ ਪ੍ਰਦੇਸ਼ - ਹਾਥਰਾਸ ਮਾਮਲੇ ਵਿਚ ਪੀੜਤ ਪਰਿਵਾਰ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਅੱਗੇ ਪੇਸ਼ ਹੋਇਆ ਅਤੇ ਸੋਮਵਾਰ ਦੇਰ ਰਾਤ ਘਰ ਪਰਤਿਆ। ਪੁਲਿਸ ਦੁਆਰਾ ਸਖ਼ਤ ਸੁਰੱਖਿਆ ਦੇ ਵਿਚ ਪਰਿਵਾਰਕ ਮੈਂਬਰ ਹਾਥਰਾਸ ਪਰਤ ਗਏ ਹਨ। ਇਸ ਦੇ ਨਾਲ ਹੀ ਘਰ ਪਰਤਣ ਤੋਂ ਬਾਅਦ ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਆਪਣੀ ਧੀ ਦੀਆਂ ਹੱਡੀਆਂ ਜਲਪ੍ਰਵਾਹ ਨਹੀਂ ਕਰਨਗੇ।
Hathras Case
ਉਹਨਾਂ ਕਿਹਾ ਕਿ ਅਸੀਂ ਅਦਾਲਤ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ ਕਿ ਸਾਡੀ ਧੀ ਦਾ ਸਸਕਾਰ ਸਾਡੀ ਇਜ਼ਾਜਤ ਤੋਂ ਬਗੈਰ ਹੀ ਕਰ ਦਿੱਤਾ ਗਿਆ।
ਦਰਅਸਲ ਹਾਥਰਸ ਮਾਮਲੇ 'ਤੇ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵਿੱਚ ਸੋਮਵਾਰ ਨੂੰ ਸੁਣਵਾਈ ਹੋਈ। ਇਸ ਸਮੇਂ ਦੌਰਾਨ, ਹਥਰਾਸ ਕੇਸ ਦੇ ਪੀੜਤ ਪਰਿਵਾਰ ਦੇ ਨਾਲ ਅਧਿਕਾਰੀਆਂ ਨੇ ਆਪਣੇ ਵਿਚਾਰ ਅਦਾਲਤ ਵਿਚ ਪੇਸ਼ ਕੀਤੇ।
Hathras Case
ਅਦਾਲਤ ਵਿਚ ਦੁਖੀ ਪਰਿਵਾਰ ਨੇ ਅੰਤਮ ਸੰਸਕਾਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੀ ਵਕੀਲ ਸੀਮਾ ਕੁਸ਼ਵਾਹਾ ਦੇ ਅਨੁਸਾਰ ਪਰਿਵਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸੀਬੀਆਈ ਰਿਪੋਰਟ ਨੂੰ ਗੁਪਤ ਰੱਖਿਆ ਜਾਵੇ, ਕੇਸ ਉੱਤਰ ਪ੍ਰਦੇਸ਼ ਤੋਂ ਬਾਹਰ ਤਬਦੀਲ ਕੀਤਾ ਜਾਵੇ ਅਤੇ ਜਦੋਂ ਤੱਕ ਕੇਸ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਉਦੋਂ ਤੱਕ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
Hathras Case
ਪੀੜਤ ਪਰਿਵਾਰ ਦੇ ਬਿਆਨ ਤੋਂ ਬਾਅਦ ਹਾਈ ਕੋਰਟ ਵਿਚ ਹਾਥਰਾਸ ਦੇ ਡੀਐਮ ਨੇ ਕਿਹਾ ਸੀ ਕਿ ਪੀੜਤ ਦਾ ਸਸਕਾਰ ਕਰਨ ਦਾ ਫੈਸਲਾ ਸਥਾਨਕ ਪ੍ਰਸ਼ਾਸਨ ਦਾ ਸੀ। ਉਪਰੋਂ ਅੰਤਿਮ ਸੰਸਕਾਰ ਬਾਰੇ ਕੋਈ ਹਦਾਇਤ ਨਹੀਂ ਮਿਲੀ ਸੀ। ਕਾਨੂੰਨ ਵਿਵਸਥਾ ਦੇ ਵਿਗੜਣ ਦੇ ਡਰ ਕਾਰਨ ਅੰਤਮ ਸੰਸਕਾਰ ਦਾ ਫੈਸਲਾ ਰਾਤ ਨੂੰ ਲਿਆ ਗਿਆ ਸੀ।
Hathras Case
ਦੱਸ ਦਈਏ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਪੀੜਤ ਲੜਕੀ ਦੇ ਮਾਪਿਆਂ ਸਮੇਤ ਪੰਜ ਪਰਿਵਾਰਕ ਮੈਂਬਰ ਸੋਮਵਾਰ ਸਵੇਰੇ ਹਾਥਰਸ ਤੋਂ ਲਖਨਊ ਲਈ ਰਵਾਨਾ ਹੋਏ ਸਨ ਅਤੇ ਦੁਪਹਿਰ ਵੇਲੇ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਪਹੁੰਚੇ ਸਨ।