
ਤੇਜਾਬ ਪਾਉਣ ਦਾ ਕਾਰਨ ਅਤੇ ਆਰੋਪੀ ਦੋਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ
ਗੋਂਡਾ – ਉੱਤਰ ਪ੍ਰਦੇਸ਼ ਦੇ ਗੋਂਡਾ ਜਿਲ੍ਹੇ ਵਿਚ ਤਿੰਨ ਦਲਿਤ ਭੈਣਾਂ ‘ਤੇ ਤੇਜਾਬ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਦਿਨ ਸੋਮਵਾਰ ਦੀ ਹੈ। ਤਿੰਨੋਂ ਭੈਣਾਂ ਨਾਬਾਲਿਗ ਦੱਸੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਇਲਾਜ ਜਿਲ੍ਹਾ ਬਸਪਤਾਲ ਵਿਚ ਹੀ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਭੈਣਾਂ ਘਰ ਵਿਚ ਸੌ ਰਹੀਆਂ ਸਨ ਜਦੋਂ ਇਹ ਘਟਨਾ ਵਾਪਰੀ। ਦੋ ਭੈਣਾਂ ਮਾਮੂਲੀ ਰੂਪ ਨਾਲ ਜਖ਼ਮੀ ਹਨ ਤੇ ਇਕ ਦਾ ਚਿਹਰਾ ਤਾਂ ਬਿਲਕੁਲ ਸੜ ਗਿਆ ਹੈ ਪਰ ਇਸ ਮਾਮਲੇ ਵਿਚ ਤੇਜਾਬ ਪਾਉਣ ਦਾ ਕਾਰਨ ਅਤੇ ਆਰੋਪੀ ਦੋਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।