
ਰੇਲਵੇ ਨੇ ਔਰਤਾਂ ਲਈ ਸ਼ੁਰੂ ਕੀਤੀ ਨਵੀਆਂ ਸੁਵਿਧਾਵਾਂ
ਨਵੀਂ ਦਿੱਲੀ: ਮੁੰਬਈ ਵਿਚ ਰੇਲ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਮੁੰਬਈ ਲੋਕਲ ਟ੍ਰੇਨ ਵਿਚ ਔਰਤਾਂ ਦਾ ਸਫ਼ਰ ਹੁਣ ਹੋਰ ਵੀ ਸੁਰੱਖਿਅਤ ਅਤੇ ਸੁਵਿਧਾਜਨਕ ਹੋਵੇ ਇਸ ਦੇ ਲਈ ਟ੍ਰੇਨ ਵਿਚ ‘ਸੰਪੂਰਨ ਰੋਕ’ ਲਗਾਈ ਗਈ ਹੈ। ਇਸ ਟ੍ਰੇਨ ਵਿਚ ਹਰ ਕੋਚ ਵਚਿ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਪੱਛਮ ਰੇਲਵੇ ਮਾਰਗ ਤੇ ਸੀਸੀਟੀਵੀ ਕੈਮਰੇ ਲਗਾਉਣ ਵਾਲੀ ਇਹ ਪਹਿਲੀ ਨਾਨ ਏਸੀ ਲੋਕਲ ਟ੍ਰੇਨ ਹੈ।
Train ਇਸ ਤੋਂ ਇਲਾਵਾ ਰੇਲਗੱਡੀ ਵਿਚ ਸੀਸੀਟੀਵੀ ਐਮਰਜੈਂਸੀ ਚੇਨ ਨੂੰ ਆਪਾਤਕਾਲੀਨ ਪੁਸ਼ ਬਟਨ ਨਾਲ ਬਦਲ ਦਿੱਤਾ ਗਿਆ ਹੈ। ਸੀਸੀਟੀਵੀ ਕੈਮਰਿਆਂ ਨਾਲ ਲੈਸ ਆਪਾਤ ਸਥਿਤੀ ਵਿਚ ਇਲੈਕਟ੍ਰਾਨਿਕ ਪੈਂਸੇਜ਼ਰ ਅਲਾਰਮ, ਮਾਡੀਊਲਰ ਲਗੇਜ ਰੈਕ, ਆਰਾਮਦਾਇਕ ਸੀਟ ਵਰਗੀਆਂ ਸੁਵਿਧਾਵਾਂ ਨਾਲ ਹੁਣ ਸਫ਼ਰ ਹੋਰ ਵੀ ਆਸਾਨ ਅਤੇ ਸੁਰੱਖਿਅਤ ਹੋਵੇਗਾ। ਦਸ ਦਈਏ ਕਿ ਟ੍ਰੇਨ ਹਰ ਦਿਨ ਚਰਚਗੇਟ ਤੋਂ ਵਿਰਾਟ ਵਿਚ 10 ਗੇੜੇ ਲਗਾਵੇਗੀ।
Trainਉਤਮ ਕੋਚ ਵਿਚ ਯਾਤਰੀਆਂ ਨੂੰ ਟ੍ਰੇਨ ਰੋਕਣ ਲਈ ਚੇਨ ਖਿੱਚਣ ਦੇ ਬਦਲੇ ਬਟਨ ਦਬਾਉਣਾ ਹੋਵੇਗਾ। ਰੇਲਵੇ ਅਧਿਕਾਰੀਆਂ ਮੁਤਾਬਕ ਪੱਖੇ, ਸੀਟ, ਦਰਵਾਜ਼ੇ ਅਤੇ ਖਿੜਕੀਆਂ ਨੂੰ ਨਵਾਂ ਰੰਗ-ਰੂਪ ਦਿੱਤਾ ਗਿਆ ਹੈ। ਇਸ ਵਿਚ ਜਗ੍ਹਾ ਵੀ ਵਧ ਹੈ ਅਤੇ ਸੀਟਾਂ ਦੀ ਉਚਾਈ ਵਧਾਈ ਗਈ ਹੈ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ) ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਬਿਹਤਰ ਅਤੇ ਆਧੁਨਿਕ ਸੇਵਾ ਪ੍ਰਦਾਨ ਕਰਨ ਲਈ ਸਰਬੋਤਮ ਕੋਚ ਪੇਸ਼ ਕੀਤਾ ਗਿਆ ਹੈ।
Trainਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਅਸੀਂ ਯਾਤਰੀਆਂ ਦੀ ਫੀਡਬੈਕ ਲਵਾਂਗੇ। ਉਹਨਾਂ ਦੱਸਿਆ ਕਿ ਚੇਨਈ ਵਿਚ ਇੰਟੈਗਰਲ ਕੋਚ ਫੈਕਟਰੀ ਵਿਚ ਦੋ ਸਰਬੋਤਮ ਕੋਚ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿਚੋਂ ਇਕ ਦੱਖਣੀ ਕੇਂਦਰੀ ਰੇਲਵੇ ਅਤੇ ਇਕ ਪੱਛਮੀ ਰੇਲਵੇ ਨੂੰ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।