ਦਿੱਲੀ ‘ਚ ਆਬੋ ਹਵਾ ਖਰਾਬ, ਦੀਵਾਲੀ ਮੌਕੇ ਟੁੱਟ ਸਕਦਾ ਪਿਛਲੇ ਚਾਰ ਸਾਲ ਦਾ ਰਿਕਾਰਡ
Published : Nov 13, 2020, 9:11 am IST
Updated : Nov 13, 2020, 9:11 am IST
SHARE ARTICLE
delhi pollution
delhi pollution

ਦੀਵਾਲੀ ਦੌਰਾਨ ਪਟਾਕੇ ਨਾ ਚਲਾਉਣ ਨਾਲ ਪ੍ਰਦੂਸ਼ਣ ਪੱਧਰ ਬੇਹੱਦ ਖਰਾਬ ਸ਼੍ਰੇਣੀ ਦੀ ਉੱਪਰੀ ਸੀਮਾ ‘ਤੇ ਰਹਿਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਦਿੱਲੀ ‘ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਦਿੱਲੀ 'ਚ ਆਬੋ ਹਵਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਤੇ ਇਸਦਾ  ਪੱਧਰ ਕਾਫੀ ਵਧ ਚੁੱਕਾ ਹੈ। ਅਜਿਹੇ ‘ਚ ਜੇਕਰ ਦਿੱਲੀ ‘ਚ ਪਟਾਕੇ ਨਹੀਂ ਚਲਾਏ ਜਾਂਦੇ ਹਨ ਤਾਂ ਪੀਐਮ ਦਾ ਪੱਧਰ  2.5 ਜੋ ਕਿ ਪਿਛਲੇ ਚਾਰ ਸਾਲਾਂ ‘ਚ ਸਭ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਦਿੱਲੀ ਹੀ ਨਹੀਂ ਦੇਸ਼ ਦੇ ਕਈ ਰਾਜਾਂ 'ਚ ਪਟਾਕੇ ਚਲਾਉਣ ਤੇ ਰੋਕ ਲਗਾ ਦਿੱਤੀ ਗਈ ਹੈ। 

delhi pollution

ਕੇਂਦਰ ਸਰਕਾਰ ਦੀ ਇਕ ਏਜੰਸੀ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਜਾਂਚਕਰਤਾ SAFAR ਨੇ ਕਿਹਾ ਕਿ ਦੀਵਾਲੀ ਦੌਰਾਨ ਪਟਾਕੇ ਨਾ ਚਲਾਉਣ ਨਾਲ ਪ੍ਰਦੂਸ਼ਣ ਪੱਧਰ ਬੇਹੱਦ ਖਰਾਬ ਸ਼੍ਰੇਣੀ ਦੀ ਉੱਪਰੀ ਸੀਮਾ ‘ਤੇ ਰਹਿਣ ਦੀ ਸੰਭਾਵਨਾ ਹੈ। SAFAR ਨੇ ਕਿਹਾ ਬਿਲਕੁਲ ਪਟਾਕੇ ਨਾ ਚਲਾਉਣ ਦੀ ਸਥਿਤੀ ‘ਚ ਪੀਐਮ 2.5 ਦਾ ਪੱਧਰ ਪਿਛਲੇ ਚਾਰ ਸਾਲਾਂ ‘ਚ ਸਭ ਤੋਂ ਹੇਠਲੇ ਪੱਧਰ ਤੇ ਰਹਿਣ ਦੀ ਸੰਭਾਵਨਾ ਹੈ। ਕਿਉਂਕਿ ਦਿੱਲੀ ‘ਚ ਸਤ੍ਹਾ ‘ਤੇ ਹਵਾ ਦੇ ਬਹੁਤ ਸ਼ਾਂਤ ਨਾ ਰਹਿਣ ਨਾਲ ਪ੍ਰਦੂਸ਼ਕਾਂ ਨੂੰ ਖਦੇੜਨ ‘ਚ ਮਦਦ ਕਰੇਗੀ।

Delhi Pollution

ਹਵਾ ਦਾ ਪੱਧਰ 
0 ਅਤੇ 50 ਦੇ ਵਿਚਕਾਰ ਏਕਿਊਆਈ 'ਚੰਗਾ', 51 ਅਤੇ 100 'ਸੰਤੁਸ਼ਟੀਜਨਕ' ਹੈ, 101 ਅਤੇ 200 'ਮੱਧਮ', 201 ਅਤੇ 300 'ਮਾੜੇ', 301 ਅਤੇ 400 'ਬਹੁਤ ਖ਼ਰਾਬ' ਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਮੰਨੇ ਜਾਂਦੇ ਹਨ।

Pollution
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement