PM ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਬੋਲੇ ਅਮਿਤ ਸ਼ਾਹ, ਗੁਜਰਾਤੀ ਨਾਲੋਂ ਜ਼ਿਆਦਾ ਹਿੰਦੀ ਪਸੰਦ
Published : Nov 13, 2021, 4:50 pm IST
Updated : Nov 13, 2021, 4:50 pm IST
SHARE ARTICLE
Amit Shah
Amit Shah

ਸਰਕਾਰੀ ਭਾਸ਼ਾ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜਦੋਂ ਸਥਾਨਕ ਭਾਸ਼ਾ ਮਜ਼ਬੂਤ ਹੋਵੇ।

 

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਅਖਿਲ ਭਾਰਤੀ ਸਰਕਾਰੀ ਭਾਸ਼ਾ ਸੰਮੇਲਨ ਦੀ ਸ਼ੁਰੂਆਤ ਕੀਤੀ। ਅਮਿਤ ਸ਼ਾਹ ਨੇ ਹਸਤਕਲਾ ਸੰਕੁਲ ‘ਚ ਦੋ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੈਨੀ, ਨਿਤਿਆਨੰਦ ਰਾਏ, ਨਿਸ਼ਿਤ ਪ੍ਰਮਾਣਿਕ ਅਤੇ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਸ਼ਾਮਲ ਹੋਏ। ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਗੁਜਰਾਤੀ ਨਾਲੋਂ ਹਿੰਦੀ ਜ਼ਿਆਦਾ ਪਸੰਦ ਹੈ।

India facing danger of narco-terror: Amit ShahAmit Shah

ਸਵਭਾਸ਼ਾ ਸਵਦੇਸ਼ੀ ਨੂੰ ਅੱਗੇ ਲੈ ਕੇ ਜਾ ਰਹੀ ਹੈ। ਵਾਰਾਣਸੀ ਭਾਸ਼ਾਵਾਂ ਦਾ ਗੋਮੁਖ ਹੈ। ਅਸੀਂ ਸਾਲ 2019 ਵਿਚ ਹੀ ਅਖਿਲ ਭਾਰਤੀ ਸਰਕਾਰੀ ਭਾਸ਼ਾ ਸੰਮੇਲਨ ਨੂੰ ਰਾਜਧਾਨੀ ਦਿੱਲੀ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਸੀ। ਪੀਐੱਮ ਮੋਦੀ ਨੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਲੋਕਾਂ ਦੀ ਯਾਦ ਨੂੰ ਤਾਜ਼ਾ ਕਰਕੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੈ, ਇਹ ਸਾਡੇ ਲਈ ਸੰਕਲਪ ਦਾ ਸਾਲ ਵੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਕੋਰੋਨਾ ਦੇ ਦੌਰ ਕਾਰਨ ਦੋ ਸਾਲ ਇਸ ਦੀ ਸ਼ੁਰੂਆਤ ਨਹੀਂ ਕਰ ਸਕੇ, ਪਰ ਅੱਜ ਮੈਨੂੰ ਖੁਸ਼ੀ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿਚ ਇਹ ਨਵੀਂ ਸ਼ੁਭ ਸ਼ੁਰੂਆਤ ਹੋਣ ਜਾ ਰਹੀ ਹੈ।

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਾਡੇ ਲਈ ਦ੍ਰਿੜ ਸੰਕਲਪ ਦਾ ਸਾਲ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਹ ਕੰਮ ਆਜ਼ਾਦੀ ਤੋਂ ਤੁਰੰਤ ਬਾਅਦ ਹੋ ਜਾਣਾ ਚਾਹੀਦਾ ਸੀ। ਪਹਿਲੀ ਵਾਰ ਪੀਐੱਮ ਮੋਦੀ ਨੇ ਮੇਕ ਇਨ ਇੰਡੀਆ ਅਤੇ ਸਵਦੇਸ਼ੀ ਦੀ ਗੱਲ ਕਰਕੇ ਸਵਦੇਸ਼ੀ ਨੂੰ ਉਦੇਸ਼ ਬਣਾਇਆ। ਅਮਿਤ ਸ਼ਾਹ ਨੇ ਕਿਹਾ ਕਿ ਮੈਂ ਗੁਜਰਾਤੀ ਹਾਂ ਪਰ ਮੈਨੂੰ ਗੁਜਰਾਤੀ ਨਾਲੋਂ ਹਿੰਦੀ ਜ਼ਿਆਦਾ ਪਸੰਦ ਹੈ। ਸਰਕਾਰੀ ਭਾਸ਼ਾ ਦਾ ਵਿਕਾਸ ਉਦੋਂ ਹੀ ਹੋ ਸਕਦਾ ਹੈ ਜਦੋਂ ਸਥਾਨਕ ਭਾਸ਼ਾ ਮਜ਼ਬੂਤ ਹੋਵੇ। ਉਨ੍ਹਾਂ ਕਿਹਾ ਇਹ ਦੋਵੇਂ ਪੂਰਕ ਹਨ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement