Rajasthan Elections: ਚਾਰ ਸੀਟਾਂ ’ਤੇ ਇਕੋ ਪਰਿਵਾਰ ਦੇ ਜੀਅ ਇਕ-ਦੂਜੇ ਵਿਰੁਧ ਚੋਣ ਮੈਦਾਨ ’ਚ
Published : Nov 13, 2023, 5:24 pm IST
Updated : Nov 13, 2023, 5:24 pm IST
SHARE ARTICLE
File Photo
File Photo

ਸੂਬੇ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।

ਜੈਪੁਰ : ਰਾਜਸਥਾਨ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਚਾਰ ਸੀਟਾਂ ’ਤੇ ਬਹੁਤ ਹੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ, ਜਿਥੇ ਇਕ ਹੀ ਪਰਿਵਾਰ ਦੇ ਚਾਰ ਲੋਕ ਇਕ ਦੂਜੇ ਵਿਰੁਧ ਚੋਣ ਲੜ ਰਹੇ ਹਨ। ਇਥੇ ਇਕ ਪਤੀ ਅਪਣੀ ਪਤਨੀ ਵਿਰੁਧ, ਜੀਜਾ ਅਪਣੀ ਸਾਲੀ ਵਿਰੁਧ ਅਤੇ ਭਤੀਜੀ ਅਪਣੇ ਚਾਚੇ ਵਿਰੁਧ ਚੋਣ ਲੜ ਰਹੀ ਹੈ।

ਸੂਬੇ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਸੀਕਰ ਦੀ ਦਾਂਤਾ ਰਾਮਗੜ੍ਹ ਸੀਟ ਤੋਂ ਚੋਣ ਲੜ ਰਹੀ ਰੀਟਾ ਚੌਧਰੀ ਨੇ ਸੋਮਵਾਰ ਨੂੰ ਦੱਸਿਆ, ‘‘ਮੈਂ ਅਪਣੀ ਚੋਣ ਮੁਹਿੰਮ ’ਚ ਔਰਤਾਂ ਦੇ ਮਜ਼ਬੂਤੀਕਰਨ ਅਤੇ ਪੀਣ ਵਾਲੇ ਪਾਣੀ ਵਰਗੇ ਮੁੱਦਿਆਂ ’ਤੇ ਜ਼ਿਆਦਾ ਧਿਆਨ ਦੇ ਰਹੀ ਹਾਂ।’’

ਹਰਿਆਣਾ ਆਧਾਰਤ ਜਨਨਾਇਕ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਸੀਕਰ ਦੀ ਦਾਂਤਾਰਾਮਗੜ੍ਹ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੇ ਪਤੀ ਵਰਿੰਦਰ ਚੌਧਰੀ ਮੌਜੂਦਾ ਕਾਂਗਰਸ ਵਿਧਾਇਕ ਹਨ ਅਤੇ ਉਸੇ ਸੀਟ ਤੋਂ ਉਨ੍ਹਾਂ ਨੂੰ ਚੁਨੌਤੀ ਦੇ ਰਹੇ ਹਨ। ਚੌਧਰੀ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੱਤ ਵਾਰ ਵਿਧਾਇਕ ਰਹੇ ਨਰਾਇਣ ਸਿੰਘ ਦੇ ਪੁੱਤਰ ਹਨ।

ਇਹ ਪਰਿਵਾਰ ਰਵਾਇਤੀ ਤੌਰ ’ਤੇ ਕਾਂਗਰਸ ਦੇ ਨਾਲ ਰਿਹਾ ਹੈ, ਪਰ ਇਸ ਸਾਲ ਅਗੱਸਤ ’ਚ ਰੀਟਾ ਚੌਧਰੀ ਜੇ.ਜੇ.ਪੀ. ’ਚ ਸ਼ਾਮਲ ਹੋ ਗਈ ਅਤੇ ਉਸ ਨੂੰ ਜੇ.ਜੇ.ਪੀ. ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਸਿਆਸੀ ਫੁੱਟ ਪੈ ਗਈ। 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਤੋਂ ਟਿਕਟ ਮਿਲਣ ਦੀਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਕਿਉਂਕਿ ਪਾਰਟੀ ਨੇ ਉਨ੍ਹਾਂ ਦੇ ਪਤੀ ਵਰਿੰਦਰ ਨੂੰ ਚੁਣਿਆ। ਇਸ ਤੋਂ ਬਾਅਦ ਰੀਟਾ ਨੇ ਅਪਣਾ ਸਿਆਸੀ ਆਧਾਰ ਮਜ਼ਬੂਤ ​​ਕਰਨਾ ਸ਼ੁਰੂ ਕਰ ਦਿਤਾ।

ਰੀਟਾ ਨੇ ਕਿਹਾ ਕਿ ਲੋਕ ਦੰਤਾ ਰਾਮਗੜ੍ਹ ’ਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਜਦੋਂ ਤੋਂ ਮੈਂ ਲੋਕਾਂ ’ਚ ਸਰਗਰਮ ਹਾਂ, ਮੈਨੂੰ ਭਰੋਸਾ ਹੈ ਕਿ ਮੈਂ ਚੋਣਾਂ ਵਿਚ ਇਹ ਸੀਟ ਜਿੱਤਾਂਗੀ।’’ ਦੂਜੇ ਪਾਸੇ ਧੌਲਪੁਰ ਵਿਧਾਨ ਸਭਾ ਸੀਟ ’ਤੇ ਵੀ ਇੱਕੋ ਪਰਿਵਾਰ ਦੇ ਦੋ ਜੀਆਂ ਵਿਚਾਲੇ ਚੋਣ ਲੜਨ ਦੀ ਦਿਲਚਸਪੀ ਇਸ ਕਾਰਨ ਵਧ ਗਈ ਹੈ ਕਿ ਦੋਹਾਂ ਆਗੂਆਂ ਨੇ ਪਾਰਟੀਆਂ ਬਦਲ ਲਈਆਂ ਹਨ। ਸ਼ੋਭਰਾਣੀ ਕੁਸ਼ਵਾਹਾ ਨੇ 2018 ’ਚ ਭਾਜਪਾ ਉਮੀਦਵਾਰ ਵਜੋਂ ਕਾਂਗਰਸ ਦੇ ਡਾ. ਸ਼ਿਵਚਰਨ ਕੁਸ਼ਵਾਹਾ ਨੂੰ ਹਰਾ ਕੇ ਸੀਟ ਜਿੱਤੀ ਸੀ।

ਸ਼ਿਵਚਰਨ ਦੀ ਭਾਬੀ ਸ਼ੋਭਰਾਣੀ ਨੂੰ ਭਾਜਪਾ ਨੇ ਪਿਛਲੇ ਸਾਲ ਜੂਨ ’ਚ ਰਾਜ ਸਭਾ ਚੋਣਾਂ ’ਚ ਕਰਾਸ ਵੋਟਿੰਗ ਲਈ ਪਾਰਟੀ ’ਚੋਂ ਕੱਢ ਦਿਤਾ ਸੀ। ਇਸ ਵਾਰ ਕਾਂਗਰਸ ਨੇ ਸ਼ੋਭਰਾਣੀ ਨੂੰ ਟਿਕਟ ਦਿਤੀ ਹੈ ਜਦਕਿ ਭਾਜਪਾ ਨੇ ਸ਼ਿਵਚਰਨ ਨੂੰ ਟਿਕਟ ਦਿਤੀ ਹੈ। ਉਨ੍ਹਾਂ ਕਿਹਾ ਕਿ ‘‘ਰਿਸ਼ਤੇ ਅਤੇ ਸਿਆਸੀ ਮੁਕਾਬਲੇ ਪੂਰੀ ਤਰ੍ਹਾਂ ਵੱਖੋ-ਵੱਖਰੇ ਪਹਿਲੂ ਹਨ ਅਤੇ ਇਨ੍ਹਾਂ ਦਾ ਅਪਣਾ ਸਥਾਨ ਹੈ। ਇਸ ਲਈ ਚੋਣ ਲੜਾਈ ਦੌਰਾਨ ਅਸੀਂ ਅਪਣੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਹਾਂ ਨਾ ਕਿ ‘ਭੈਣ’ ਅਤੇ ‘ਭਰਜਾਈ’।’’

ਸ਼ੋਭਰਾਣੀ ਨੇ 2017 ’ਚ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਉਪ ਚੋਣ ਜਿੱਤੀ ਸੀ। ਉਸ ਦੇ ਪਤੀ ਬੀ.ਐਲ. ਕੁਸ਼ਵਾਹਾ, ਜਿਸ ਨੇ ਬਸਪਾ ਉਮੀਦਵਾਰ ਵਜੋਂ 2013 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਨੂੰ ਦਸੰਬਰ 2016 ’ਚ ਇਕ ਕਤਲ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ।  ਉਧਰ ਨਾਗੌਰ ਅਤੇ ਖੇਤੜੀ ਸੀਟਾਂ ’ਤੇ ਚਾਚਾ ਅਪਣੀਆਂ ਭਤੀਜੀਆਂ ਵਿਰੁਧ ਚੋਣ ਲੜ ਰਹੇ ਹਨ।

ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਜੋਤੀ ਮਿਰਧਾ ਕੁਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਈ ਸੀ ਅਤੇ ਉਨ੍ਹਾਂ ਨੂੰ ਨਾਗੌਰ ’ਚ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ, ਜਦਕਿ ਕਾਂਗਰਸ ਨੇ ਉਨ੍ਹਾਂ ਦੇ ਚਾਚਾ ਹਰਿੰਦਰ ਮਿਰਧਾ ਨੂੰ ਅਪਣਾ ਉਮੀਦਵਾਰ ਚੁਣਿਆ ਹੈ। ਇਸੇ ਤਰ੍ਹਾਂ ਧਰਮਪਾਲ ਗੁਰਜਰ, ਉਸ ਦਾ ਭਰਾ ਦਾਤਾਰਾਮ ਗੁਰਜਰ ਅਤੇ ਦਾਤਾਰਾਮ ਦੀ ਧੀ ਮਨੀਸ਼ਾ ਗੁਰਜਰ ਝੁੰਝਨੂ ਜ਼ਿਲ੍ਹੇ ਦੀ ਖੇਤੜੀ ਸੀਟ ਤੋਂ ਭਾਜਪਾ ਤੋਂ ਟਿਕਟ ਦੀ ਦੌੜ ’ਚ ਸਨ।

ਭਾਜਪਾ ਵਲੋਂ ਧਰਮਪਾਲ ਗੁਰਜਰ ਨੂੰ ਚੁਣੇ ਜਾਣ ਤੋਂ ਬਾਅਦ ਮਨੀਸ਼ਾ ਬਾਗੀ ਹੋ ਕੇ ਕਾਂਗਰਸ ’ਚ ਸ਼ਾਮਲ ਹੋ ਗਈ ਸੀ, ਜਿਸ ਨਾਲ ਉਨ੍ਹਾਂ ਨੂੰ ਇਸ ਸੀਟ ਤੋਂ ਪਾਰਟੀ ਟਿਕਟ ਮਿਲ ਗਈ ਸੀ। 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕੁਲ 1875 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚ 183 ਔਰਤਾਂ ਅਤੇ 1692 ਮਰਦ ਸ਼ਾਮਲ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement